ਧਮਕੀ ਭਰੇ ਕਾਲ ਤੋਂ ਬਾਅਦ Air Asia ਦੇ ਜਹਾਜ਼ ਦੀ ਕੋਲਕਾਤਾ ਹਵਾਈ ਅੱਡੇ 'ਤੇ ਐਮਰਜੰਸੀ ਲੈਂਡਿੰਗ

05/26/2019 8:29:39 PM

ਨਵੀਂ ਦਿੱਲੀ - ਏਅਰ ਏਸ਼ੀਆ ਦੀ ਉਡਾਣ 'ਚ ਐਤਵਾਰ ਸ਼ਾਮਲ ਕਰਨਾਟਕ ਤੋਂ ਬੈਂਗਲੁਰੂ ਹਵਾਈ ਅੱਡੇ 'ਤੇ ਇਕ ਧਮਕੀ ਭਰਿਆ ਕਾਲ ਆਇਆ। ਫਲਾਈਟ ਨੰਬਰ I5-588 ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਕੋਲਕਾਤਾ ਜਾ ਰਹੀ ਸੀ। ਇਸ ਦੌਰਾਨ ਇਕ ਧਮਕੀ ਭਰਿਆ ਕਾਲ ਆਇਆ, ਜਿਸ ਤੋਂ ਬਾਅਦ ਏਅਰ ਏਸ਼ੀਆ ਦੀ I5-588 ਫਲਾਈਟ ਦੀ ਐਮਰਜੰਸੀ ਲੈਂਡਿਗ ਕਰਾਈ ਗਈ।
ਇਸ ਤੋਂ ਬਾਅਦ ਸੀ. ਆਈ. ਐੱਸ. ਐੱਫ. ਦੇ ਜਵਾਨ ਏਅਰ ਏਸ਼ੀਆ ਦੇ ਜਹਾਜ਼ ਦੀ ਤਲਾਸ਼ੀ ਲੈ ਰਹੇ ਹਨ। ਦੱਸ ਦਈਏ ਕਿ ਜਹਾਜ਼ 'ਚ 179 ਯਾਤਰੀ ਸਵਾਰ ਸਨ, ਸਾਰਿਆਂ ਨੂੰ ਜਹਾਜ਼ 'ਚ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ।


Khushdeep Jassi

Content Editor

Related News