ਐਮਰਜੈਂਸੀ ਦੌਰਾਨ ਇਕ ਮਹੀਨੇ ਜੇਲ੍ਹ ''ਚ ਰਹਿਣ ਵਾਲੀ 93 ਸਾਲਾ ਬਜ਼ੁਰਗ ਨੇ ਪਾਈ ਵੋਟ
Wednesday, Nov 20, 2024 - 11:12 AM (IST)
ਨਾਗਪੁਰ (ਭਾਸ਼ਾ)- ਐਮਰਜੈਂਸੀ ਦੌਰਾਨ ਇਕ ਮਹੀਨੇ ਜੇਲ੍ਹ 'ਚ ਰਹਿ ਚੁੱਕੀ ਨਾਗਪੁਰ ਦੀ 93 ਸਾਲਾ ਅਰੁਣਾ ਚਿਤਲੇ ਨੇ ਬੁੱਧਵਾਰ ਸਵੇਰੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਚਿਤਲੇ ਨੇ ਕਿਹਾ ਕਿ ਉਹ ਬਜ਼ੁਰਗ ਹੋ ਸਕਦੀ ਹੈ ਪਰ ਬੁਢਾਪਾ ਉਨ੍ਹਾਂ ਲਈ ਲੋਕਤੰਤਰੀ ਅਧਿਕਾਰ ਦਾ ਉਪਯੋਗ ਕਰਨ 'ਚ ਕੋਈ ਰੁਕਾਵਟ ਨਹੀਂ ਹੈ।
ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ
ਨਾਗਪੁਰ ਸ਼ਹਿਰ ਦੇ ਟਾਊਨ ਹਾਲ ਇਲਾਕੇ 'ਚ ਇਕ ਵੋਟਿੰਗਕੇਂਦਰ 'ਤੇ ਆਪਣੀ ਨੂੰਹ ਨਾਲ ਪਹੁੰਚੀ 93 ਸਾਲਾ ਅਰੁਣਾ ਨੇ ਵੋਟ ਪਾਈ। ਇਹ ਪੁੱਛੇ ਜਾਣ 'ਤੇ ਕਿ ਇਸ ਉਮਰ 'ਚ ਵੋਟ ਪਾਉਣ ਲਈ ਉਨ੍ਹਾਂ ਨੂੰ ਕਿਹੜੀ ਗੱਲ ਨੇ ਪ੍ਰੇਰਿਤ ਕੀਤਾ, ਚਿਤਲੇ ਨੇ ਕਿਹਾ,''ਹਾਲਾਂਕਿ ਮੈਂ ਬਜ਼ੁਰਗ ਹਾਂ ਪਰ ਮੈਂ ਵੋਟਿੰਗ ਕਰਨਾ ਚਾਹੁੰਦੀ ਸੀ ਅਤੇ ਮੇਰੇ ਪਰਿਵਾਰ ਨੇ ਇਸ 'ਚ ਮੇਰੀ ਮਦਦ ਕੀਤੀ।'' ਚਿਤਲੇ ਨੇ ਕਿਹਾ ਕਿ ਲੋਕਾਂ ਨੂੰ ਸੀਨੀਅਰ ਨਾਗਰਿਕਾਂ ਨੂੰ ਵੋਟ ਪਾਉਣ 'ਚ ਮਦਦ ਕਰਨੀ ਚਾਹੀਦੀ ਹੈ ਅਤੇ ਨੌਜਵਾਨਾਂ ਨੂੰ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ। ਚਿਤਲੇ ਨੇ ਕਿਹਾ ਕਿ 1975 'ਚ ਲਗਾਈ ਗਈ ਐਮਰਜੈਂਸੀ ਦੌਰਾਨ ਉਹ ਇਕ ਮਹੀਨੇ ਜੇਲ੍ਹ 'ਚ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8