ਸਰਕਾਰ ਨੇ ਐਮਰਜੈਂਸੀ 'ਚ ਵਰਤੋਂ ਵਾਲੀਆਂ 4 ਦਵਾਈਆਂ ਸਣੇ 37 ਦਵਾਈਆਂ ਦੀ ਕੀਮਤ 'ਚ ਕੀਤਾ ਬਦਲਾਅ
Friday, Aug 08, 2025 - 12:28 PM (IST)

ਨਵੀਂ ਦਿੱਲੀ- ਸਰਕਾਰ ਨੇ ਚਾਰ ਐਮਰਜੈਂਸੀ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਫਾਰਮੂਲੇਸ਼ਨ ਦੀ ਵੱਧ ਤੋਂ ਵੱਧ ਕੀਮਤ ਤੈਅ ਕਰ ਦਿੱਤੀ ਹੈ ਅਤੇ ਕੁਝ ਕੰਪਨੀਆਂ ਦੀ ਐਂਟੀਬਾਇਓਟਿਕਸ ਅਤੇ ਦਰਦ ਨਿਵਾਰਕ ਦਵਾਈਆਂ ਸਮੇਤ 37 ਹੋਰ ਦਵਾਈਆਂ ਦੇ ਫਾਰਮੂਲੇ ਦੀ ਪ੍ਰਚੂਨ ਕੀਮਤ ਨਿਰਧਾਰਤ ਕੀਤੀ ਹੈ।
ਐਮਰਜੈਂਸੀ ਵਰਤੋਂ ਵਾਲੀਆਂ ਦਵਾਈਆਂ ਵਿੱਚ ਇਪਰਾਟ੍ਰੋਪੀਅਮ ਸ਼ਾਮਲ ਹੈ, ਜਿਸ ਦੀ ਵਰਤੋਂ ਕ੍ਰੋਨਿਕ ਔਬਸਟ੍ਰਕਟਿਵ ਪਲਮਨਰੀ ਡਿਜ਼ੀਜ਼ (CPD) ਤੋਂ ਪੀੜਤ ਲੋਕਾਂ ਵਿੱਚ ਘਰਘਰਾਹਟ, ਸਾਹ ਚੜ੍ਹਨ, ਖੰਘ ਅਤੇ ਛਾਤੀ ਦੀ ਜਕੜਨ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਇਸ ਦੀ ਵੱਧ ਤੋਂ ਵੱਧ ਕੀਮਤ 2.96 ਰੁਪਏ ਪ੍ਰਤੀ ਮਿ.ਲੀ. ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬੀਓ ਹੋ ਗਿਆ Alert ਜਾਰੀ! ਛੱਡ 'ਤਾ ਡੈਮ ਤੋਂ ਪਾਣੀ, ਬਣਾਏ ਗਏ ਕੰਟਰੋਲ ਰੂਮ
ਸੋਡੀਅਮ ਨਾਈਟ੍ਰੋਪ੍ਰਸਾਈਡ ਇਕ ਟੀਕਾ ਜੋ ਹਾਈਪਰਟੈਂਸਿਵ ਐਮਰਜੈਂਸੀ ਵਿੱਚ ਵਰਤਿਆ ਜਾਂਦਾ ਹੈ, ਸਰਜਰੀ ਦੌਰਾਨ ਖ਼ੂਨ ਵਹਿਣ ਨੂੰ ਘਟਾਉਣ ਅਤੇ ਦਿਲ ਦੀ ਤੇਜ਼ ਗਤੀ ਰੁਕਣ ਦੀ ਸਥਿਤੀ ਵਿੱਚ ਬਲੱਡ ਪ੍ਰੈਸ਼ਰ ਨੂੰ ਤੇਜ਼ੀ ਨਾਲ ਘਟਾਉਣ ਲਈ ਵਰਤਿਆ ਜਾਂਦਾ ਹੈ, ਦੀ ਕੀਮਤ 28.99 ਰੁਪਏ ਪ੍ਰਤੀ ਮਿ.ਲੀ. ਤੈਅ ਕੀਤੀ ਗਈ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਛਾਤੀ ਦੇ ਦਰਦ ਦੇ ਇਲਾਜ ਲਈ ਵਰਤਿਆ ਜਾਣ ਵਾਲਾ ਡਿਲਟੀਆਜ਼ਮ, ਪ੍ਰਤੀ ਕੈਪਸੂਲ 26.72 ਰੁਪਏ ਤੈਅ ਕੀਤੀ ਗਈ ਸੀ ਅਤੇ ਪੋਵੀਡੋਨ ਆਇਓਡੀਨ, ਜੋਕਿ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਚਮੜੀ ਦੇ ਰੋਗਾਣੂ-ਮੁਕਤ ਕਰਨ ਅਤੇ ਛੋਟੇ ਜ਼ਖ਼ਮਾਂ ਦੀ ਦੇਖਭਾਲ ਲਈ ਵਰਤਿਆ ਜਾਂਦਾ ਹੈ, ਦੀ ਕੀਮਤ 6.26 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਦੇ ਇਨ੍ਹਾਂ 34 ਮੁਲਾਜ਼ਮਾਂ ਦੇ ਹੋਏ ਤਬਾਦਲੇ, ਜਾਣੋ ਪੂਰੇ ਵੇਰਵੇ
ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ. ਪੀ. ਪੀ. ਏ) ਨੇ ਕਿਹਾ ਕਿ ਦਵਾਈਆਂ, ਭਾਵੇਂ ਬ੍ਰਾਂਡੇਡ ਹੋਣ ਜਾਂ ਜੈਨੇਰਿਕ ਜਾਂ ਦੋਵੇਂ, ਸੀਲਿੰਗ ਕੀਮਤ (ਜੀ. ਐੱਸ. ਟੀ ਸਮੇਤ) ਤੋਂ ਵੱਧ ਕੀਮਤਾਂ 'ਤੇ ਵੇਚਣ ਵਾਲੇ ਨਿਰਮਾਤਾ ਕੀਮਤਾਂ ਨੂੰ ਸੋਧਣਗੇ, ਜੋਕਿ ਸੀਲਿੰਗ ਕੀਮਤ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਐੱਨ. ਪੀ. ਪੀ. ਏ. ਨੇ ਕਿਹਾ ਕਿ ਜਿਨ੍ਹਾਂ ਨਿਰਮਾਤਾਵਾਂ ਕੋਲ ਸੀਲਿੰਗ ਕੀਮਤ ਤੋਂ ਘੱਟ ਐੱਮ. ਆਰ. ਪੀ. ਹੈ, ਉਨ੍ਹਾਂ ਨੂੰ ਮੌਜੂਦਾ ਐੱਮ. ਆਰ. ਪੀ. ਬਣਾਈ ਰੱਖਣੀ ਪਵੇਗੀ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਮਸ਼ਹੂਰ ਕਲੱਬ 'ਤੇ ਹੋ ਗਈ ਵੱਡੀ ਕਾਰਵਾਈ, ਲਾਇਸੈਂਸ ਕੀਤਾ ਗਿਆ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e