ਸਫਾਈ ਕਰਮਚਾਰੀ ਨੇ ਕੰਮ ਦੌਰਾਨ ਦੇਖਿਆ ਕੁਝ ਅਜਿਹਾ ਕਿ ਕੰਬ ਉੱਠੀ ਉਸ ਦੀ ਰੂਹ (ਤਸਵੀਰਾਂ)

03/19/2017 12:23:46 PM

ਮੰਦਸੌਰ— ਮੰਦਸੌਰ ''ਚ ਸ਼ਨੀਵਾਰ ਸਵੇਰੇ ਨਾਲੀ ''ਚੋਂ ਭਰੂਣ ਮਿਲਣ ਨਾਲ ਇਲਾਕੇ ''ਚ ਸਨਸਨੀ ਫੈਲ ਗਈ। ਮਾਮਲਾ ਪਿਪਲੀਆ ਮੰਡੀ ਦੀ ਅਯੋਧਿਆ ਬਸਤੀ ਦੇ ਕਿਆਮਪੁਰ ਗਲੀ ਦਾ ਹੈ। ਸਫਾਈ ਕਰਦੇ ਦੌਰਾਨ ਭਰੂਣ ਦੇਖ ਸਫਾਈ ਕਰਮਚਾਰੀ ਦੇ ਹੋਸ਼ ਉਡ ਗਏ। ਮੌਕੇ ''ਤੇ ਪਹੁੰਚੀ ਪੁਲਸ ਵੀ ਭਰੂਣ ਦੇਖ ਹੈਰਾਨ ਰਹਿ ਗਏ। ਪੁਲਸ ਇੰਚਾਰਜ ਰੀਨਾ ਏਕਾ ਨੇ ਦੱਸਿਆ ਕਿ ਅਯੋਧਿਆ ਬਸਤੀ ਦੇ ਕਿਆਮਪੁਰ ਗਲੀ ''ਚ ਨਾਲੀ ''ਚ ਇਕ ਭਰੂਣ ਮਿਲਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਦੱਸਿਆ ਕਿ ਇੱਥੇ ਸਫਾਈ ਕਰਮਚਾਰੀ ਇੰਦਰਮਲ ਦੀ ਨਾਲੀ ਦੀ ਸਫਾਈ ਕਰਦੇ ਸਮੇਂ ਖੂਨ ਨਾਲ ਲੱਥਪਥ ਭਰੂਣ ''ਤੇ ਨਜ਼ਰ ਪਈ ਸੀ। 
ਇੰਦਰ ਨੇ ਦੱਸਿਆ, ''ਭਰੂਣ ਦੇਖ ਇਕ ਪਲ ਅਜਿਹਾ ਲੱਗਾ ਕਿ ਜਿਵੇਂ ਕਲੇਜਾ ਮੂੰਹ ''ਚ ਆ ਗਿਆ ਹੋਵੇ। ਜਿਵੇਂ-ਤਿਵੇਂ ਮੈਂ ਆਪਣੇ ਆਪ ਨੂੰ ਸਮਝਾਇਆ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ।'' ਪੁਲਸ ਇੰਚਾਰਜ ਰੀਨਾ ਏਕਾ ਨੇ ਦੱਸਿਆ ਕਿ ਦੇਖਣ ਤੋਂ ਅਜਿਹਾ ਲੱਗ ਰਿਹਾ ਹੈ ਕਿ ਭਰੂਣ ਨਾਲੀ ''ਚ ਸੁੱਟਿਆ ਨਹੀਂ ਗਿਆ। ਕਿਸੇ ਗਰਭਵਤੀ ਮਹਿਲਾ ਨੇ ਨਾਲੀ ''ਚ ਆ ਕੇ ਇਸ ਨੂੰ ਡਿਸਪੋਜ਼ਲ ਕੀਤਾ ਹੈ। ਪੁਲਸ ਅਯੋਧਿਆ ਬਸਤੀ ਸਮੇਤ ਨੇੜਲੇ ਇਲਾਕਿਆਂ ''ਚ ਉਨ੍ਹਾਂ ਮਹਿਲਾਵਾਂ ਦੇ ਬਾਰੇ ''ਚ ਜਾਣਕਾਰੀ ਜੁਟਾ ਰਹੀ ਹੈ, ਜੋ ਗਰਭਵਤੀ ਸੀ। ਇਸ ਤੋਂ ਇਲਾਵਾ ਉਹ ਪਿਪਲੀਆ ਮੰਡੀ ਪੁਲਸ ਨਗਰ ਦੇ ਸਾਰੇ 15 ਵਾਰਡਜ਼ ਅਤੇ ਸਿਹਤ ਕੇਂਦਰ ''ਤੇ ਵੀ ਅਜਿਹੀਆਂ ਮਹਿਲਾਵਾਂ ਦੀ ਸੂਚੀ ਬਣਾ ਰਹੀ ਹੈ। ਏ. ਐੱਸ. ਪੀ. ਅਜੇ ਪ੍ਰਤਾਪ ਸਿੰਘ ਨੇ ਪਿਪਲੀਆ ਮੰਡੀ ਪੁਲਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਾਂਚ ''ਚ ਇਨ੍ਹਾਂ ਪਹਿਲੂਆਂ ਨੂੰ ਵੀ ਜਾਣਿਆ ਜਾਵੇਗਾ ਕਿ ਕਿਤੇ ਬੇਟੀ ਹੋਣ ਦੇ ਕਾਰਨ ਤਾਂ ਭਰੂਣ ਕਤਲ ਨਹੀਂ ਹੋਇਆ। ਜੇਕਰ ਅਜਿਹਾ ਹੁੰਦਾ ਹੈ ਤਾਂ ਗਰਭਵਤੀ ਮਹਿਲਾ ਨੂੰ ਜਿਸ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਹੈ, ਉਸ ''ਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਸ ਨਜਾਇਜ਼ ਰਿਸ਼ਤੇ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਪੁਲਸ ਨੇ ਮੌਕੇ ''ਤੇ ਪੋਸਟਮਾਰਟਮ ਕਰ ਕੇ ਸਾਰੇ ਪਹਿਲੂਆਂ ''ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News