ਫਾਇਨੈਂਸਰਾਂ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ, ਫੇਸਬੁੱਕ ''ਤੇ ਲਿਖਿਆ ਸੁਸਾਇਡ ਨੋਟ

Wednesday, Jul 26, 2017 - 11:56 AM (IST)

ਯਮੁਨਾਨਗਰ— ਸੁਸਾਇਡ ਤੋਂ ਪਹਿਲੇ ਫੇਸਬੁੱਕ ਪੇਜ 'ਤੇ ਭੇਜਿਆ ਆਪਣੀ ਜ਼ਿੰਦਗੀ ਦਾ ਆਖ਼ਰੀ ਮੈਸੇਜ਼ ਅਤੇ ਦਾਦੁਪੁਰ ਰੋਡ 'ਤੇ ਜਾ ਕੇ ਨਹਿਰ 'ਚ ਛਾਲ ਮਾਰ ਦਿੱਤੀ। ਮਾਮਲਾ ਹਰਿਆਣਾ ਦੇ ਯਮੁਨਾਨਗਰ ਦੇ ਆਜ਼ਾਦ ਨਗਰ ਦਾ ਹੈ, ਜਿੱਥੇ 28 ਸਾਲਾਂ ਰੋਹਿਤ ਬੱਤਰਾ ਦਿਨ ਤੋਂ ਗਾਇਬ ਸੀ। ਬੱਤਰਾ ਨੇ ਸੁਸਾਇਡ ਨੋਟ 'ਚ ਮੌਤ ਦਾ ਜ਼ਿੰਮੇਦਾਰ ਫਾਇਨੈਂਸਰਾਂ ਨੂੰ ਦੱਸਿਆ ਹੈ। ਰੋਹਿਤ ਦੇ ਸਾਲੇ ਨੇ ਦੱਸਿਆ ਿਕ ਉਨ੍ਹਾਂ ਦੇ ਜੀਜੇ ਨੂੰ ਪਿਛਲੇ ਕਈ ਦਿਨਾਂ ਤੋਂ ਫਾਇਨੈਂਸਰ ਤੰਗ ਕਰ ਰਹੇ ਸੀ, ਜਿਸ ਕਾਰਨ ਅੱਜ ਉਨ੍ਹਾਂ ਦੇ ਜੀਜਾ ਨੇ ਇਹ ਕਦਮ ਚੁੱਕਿਆ ਅਤੇ ਨਹਿਰ 'ਚ ਛਾਲ ਮਾਰ ਕੇ ਸੁਸਾਇਡ ਕਰ ਲਿਆ। ਘਰਦਿਆਂ ਨੇ ਜਦੋਂ ਸੁਸਾਇਡ ਨੋਟ ਪੜ੍ਹਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਖੁਦ ਵੀ ਦਾਦੁਪੁਰ ਰੋਡ 'ਤੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। 

PunjabKesari
ਰੋਹਿਤ ਨੇ 6 ਲੋਕਾਂ ਦੇ ਨਾਮ ਸੁਸਾਇਡ ਨੋਟ 'ਤੇ ਲਿਖੇ ਹਨ। ਉਸ ਨੇ ਲਿਖਿਆ ਹੈ ਕਿ ਮੈਂ ਰੋਹਿਤ ਬੱਤਰਾ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਆ ਕੇ ਅੱਜ ਆਪਣੀ ਜ਼ਿੰਦਗੀ ਖਤਮ ਕਰ ਰਿਹਾ ਹਾਂ, ਇਸ ਪਿੱਛੇ ਇਨ੍ਹਾਂ ਫਾਇਨੈਂਸਰਾਂ ਦਾ ਹੱਥ ਹੈ। ਇਨ੍ਹਾਂ ਨੂੰ ਮੈਂ ਬਹੁਤ ਟਾਇਮ ਤੋਂ 10 ਫੀਸਦੀ ਵਿਆਜ ਦੇ ਰਿਹਾ ਹਾਂ ਅਤੇ ਹੁਣ ਰਕਮ ਨਹੀਂ ਦਿੱਤੀ ਜਾ ਰਹੀ ਤਾਂ ਇਹ ਸਭ ਘਰ ਆ ਕੇ ਧਮਕੀਆਂ ਦੇ ਰਹੇ ਹਨ। ਰੋਹਿਤ ਦਾ ਕੋਈ ਸੁਰਾਗ ਨਹੀਂ ਮਿਲਿਆ ਸਿਰਫ ਫੇਸਬੁੱਕ ਪੇਜ਼ ਸੁਸਾਇਡ ਨੋਟ ਮਿਲਿਆ ਹੈ। ਉਸ ਦੀ ਚੱਪਲ ਅਤ ਐਕਟਿਵਾ ਦੇ ਜਿੱਥੇ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਰੋਹਿਤ ਦੀ ਤਲਾਸ਼ 'ਚ ਲੱਗ ਗਈ ਹੈ। ਪਰਿਵਾਰਕ ਮੈਂਬਰ ਵੀ ਨਹਿਰ ਦੇ ਆਸਪਾਸ ਦੇ ਸਾਰੇ ਏਰੀਏ 'ਚ ਰੋਹਿਤ ਨੂੰ ਲੱਭ ਰਹੇ ਹਨ। 

PunjabKesari
ਫਾਇਨੈਂਸਰਾਂ ਤੋਂ ਤੰਗ ਆ ਕੇ ਪਹਿਲੇ ਵੀ ਕਈ ਲੋਕ ਮੌਤ ਨੂੰ ਗਲੇ ਲਗਾ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਕਿਸ ਤਰ੍ਹਾਂ ਸੁਲਝ ਪਾਵੇਗਾ ਕਿਉਂਕਿ ਜਦੋਂ ਤੱਕ ਰੋਹਿਤ ਦੀ ਲਾਸ਼ ਨਹੀਂ ਮਿਲਦੀ, ਇਸ ਦੇ ਪਿੱਛੇ ਦੀ ਪੂਰੀ ਸੱਚਾਈ ਕੀ ਹੈ, ਉਹ ਜਾਂਚ ਦੇ ਬਾਅਦ ਹੀ ਪਤਾ ਲੱਗ ਸਕੇਗਾ।

PunjabKesari


Related News