ਟੈਂਕਰ ਦਾ ਇੰਤਜ਼ਾਰ ਕਰਦੇ ਰਹਿ ਗਏ, ਆਕਸੀਜਨ ਦੀ ਕਮੀ ਨਾਲ 11 ਮਰੀਜ਼ਾਂ ਨੇ ਤੋੜਿਆ ਦਮ

05/11/2021 2:02:10 AM

ਹੈਦਰਾਬਾਦ - ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਸੋਮਵਾਰ ਰਾਤ ਆਕਸੀਜਨ ਦੀ ਕਮੀ ਨਾਲ ਘੱਟ ਤੋਂ ਘੱਟ 11 ਮਰੀਜ਼ਾਂ ਨੇ ਦਮ ਤੋੜ ਦਿੱਤਾ। ਕੁਲੈਕਟਰ ਨੇ ਇਨ੍ਹਾਂ ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ। ਕੁਲੈਕਟਰ ਐੱਮ. ਹਰੀ ਨਰਾਇਣ ਨੇ ਦੱਸਿਆ ਕਿ ਆਕਸੀਜਨ ਦੀ ਕਮੀ ਨਾਲ 11 ਮਰੀਜ਼ਾਂ ਦੀ ਜਾਨ ਚੱਲੀ ਗਈ। ਉਨ੍ਹਾਂ ਨੇ ਦੱਸਿਆ ਕਿ ਅਜੇ ਹਸਪਤਾਲ ਦੇ ਕੋਲ ਇੱਕ ਟੈਂਕਰ ਹੈ ਅਤੇ ਇੱਕ ਹੋਰ ਟੈਂਕਰ ਸਵੇਰੇ ਤੱਕ ਪਹੁੰਚ ਜਾਵੇਗਾ। ਮਾਮਲੇ ਵਿੱਚ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਜਾਂਚ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ 'ਚ ਫੈਲ ਰਿਹਾ ਹੁਣ 'ਬਲੈਕ ਫੰਗਜ਼' ਦਾ ਖਤਰਾ, ਤੇਜ਼ੀ ਨਾਲ ਵੱਧ ਰਹੇ ਮਾਮਲੇ

ਘਟਨਾ ਤਿਰੂਪਤੀ ਦੇ ਰੁਇਆ ਹਸਪਤਾਲ ਦੀ ਹੈ, ਜਿਸ ਨੂੰ ਸਰਕਾਰੀ ਕੋਵਿਡ ਹਸਪਤਾਲ ਬਣਾਇਆ ਗਿਆ ਹੈ। ਹਾਲਾਂਕਿ, ਇੱਥੇ ਦੂਜੇ ਮਰੀਜ਼ਾਂ ਦਾ ਇਲਾਜ ਵੀ ਚੱਲ ਰਿਹਾ ਸੀ। ਕੁਲੈਕਟਰ 11 ਮੌਤਾਂ ਹੋਣ ਦੀ ਗੱਲ ਕਹਿ ਰਹੇ ਹਨ। ਜਦੋਂ ਕਿ, ਹਸਪਤਾਲ ਦੀ ਸੁਪਰਡੈਂਟ ਡਾ. ਭਾਰਤੀ ਦਾ ਕਹਿਣਾ ਹੈ ਕਿ 9 ਕੋਰੋਨਾ ਮਰੀਜ਼ ਅਤੇ 3 ਨਾਨ-ਕੋਵਿਡ ਮਰੀਜ਼ਾਂ ਦੀ ਜਾਨ ਗਈ ਹੈ। ਇਸ ਹਿਸਾਬ ਨਾਲ 12 ਮੌਤਾਂ ਹੁੰਦੀਆਂ ਹਨ। ਜਦੋਂ ਕਿ, 5 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਜਿਹੇ ਵਿੱਚ ਮੌਤਾਂ ਦਾ ਗਿਣਤੀ ਵਧਣ ਦਾ ਖਦਸ਼ਾ ਵੀ ਹੈ।

ਇਹ ਵੀ ਪੜ੍ਹੋ- ਸਸਕਾਰ ਲਈ ਲੱਕੜੀਆਂ ਨਹੀਂ ਤਾਂ ਲੋਕ ਨਦੀ 'ਚ ਸੁੱਟ ਰਹੇ ਲਾਸ਼? 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਦੱਸਿਆ ਜਾ ਰਿਹਾ ਹੈ ਕਿ ਇੱਕ ਆਕਸੀਜਨ ਟੈਂਕਰ ਆਣਾ ਸੀ ਪਰ ਉਹ ਪਹੁੰਚ ਨਹੀਂ ਸਕਿਆ, ਜਿਸ ਵਜ੍ਹਾ ਨਾਲ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਹੋ ਗਈ ਅਤੇ ਮਰੀਜ਼ਾਂ ਦੀ ਜਾਨ ਚੱਲੀ ਗਈ। ਹਸਪਤਾਲ ਵਿੱਚ ਕੁਲ 135 ਮਰੀਜ਼ ਵੈਂਟੀਲੇਟਰ 'ਤੇ ਹਨ। ਅਜੇ ਵੀ 5 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News