ਧਾਰਮਿਕ ਸਮਾਰੋਹ ''ਚ ਹਾਥੀ ਨੂੰ ਆ ਗਿਆ ਗੁੱਸਾ, ਪਾਇਆ ਭੜਥੂ (ਵੇਖੋ ਵੀਡੀਓ)
Friday, Jan 10, 2025 - 03:34 PM (IST)
ਮੱਲਪੁਰਮ- ਕੇਰਲ ਦੇ ਮਲੱਪੁਰਮ ਵਿਚ ਇਕ ਮਸਜਿਦ 'ਚ ਧਾਰਮਿਕ ਸਮਾਗਮ ਦੌਰਾਨ ਇਕ ਹਾਥੀ ਨੂੰ ਗੁੱਸਾ ਆਇਆ ਅਤੇ ਉਸ ਨੇ ਖੂਬ ਹੰਗਾਮਾ ਕੀਤਾ। ਹਾਥੀ ਦੇ ਹਮਲੇ ਕਾਰਨ 23 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਥੀ ਨੇ ਇਸ ਵਿਅਕਤੀ ਨੂੰ ਚੁੱਕ ਕੇ ਸੁੱਟ ਦਿੱਤਾ ਸੀ। ਇਹ ਘਟਨਾ 8 ਜਨਵਰੀ ਦੀ ਹੈ।
ਦੱਸ ਦੇਈਏ ਕਿ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਹਾਥੀ ਦੇ ਹਮਲੇ ਮਗਰੋਂ ਅਚਾਨਕ ਭਾਜੜ ਮਚ ਗਈ। ਇਸ ਵਿਚ 23 ਲੋਕ ਜ਼ਖ਼ਮੀ ਹੋ ਗਏ। ਸਮਾਰੋਹ ਲਈ 5 ਹਾਥੀਆਂ ਨੂੰ ਬੁਲਾਇਆ ਗਿਆ ਸੀ, ਜਿਸ ਵਿਚੋਂ ਇਕ ਹਿੰਸਕ ਹੋ ਗਿਆ ਅਤੇ ਉਸ ਨੇ ਸਾਹਮਣੇ ਖੜ੍ਹੀ ਲੋਕਾਂ ਦੀ ਭੀੜ 'ਤੇ ਹਮਲਾ ਕਰ ਦਿੱਤਾ।
Kerala के Kozhikode जिले के Tirur में मस्जिद के पास चल रहा था समारोह, हाथी ने मचाया जमकर उत्पात!#ElephantRampage #Malappuram #Kerala #Tirur #PunjabKesariTV pic.twitter.com/VAM89q4QEv
— Punjab Kesari (@punjabkesari) January 9, 2025
ਹਾਥੀ ਨੇ ਇਕ ਵਿਅਕਤੀ ਨੂੰ ਆਪਣੀ ਸੂੰਡ ਨਾਲ ਚੁੱਕਿਆ, ਉਸ ਨੂੰ ਘੁੰਮਾਇਆ ਅਤੇ ਫਿਰ ਦੂਰ ਸੁੱਟ ਦਿੱਤਾ। ਕਈ ਕੋਸ਼ਿਸ਼ਾਂ ਮਗਰੋਂ ਹਾਥੀ ਨੂੰ ਉਸ ਦੇ ਮਹਾਵਤਾਂ ਨੇ ਸ਼ਾਂਤ ਕਰਵਾਇਆ। ਪੁਲਸ ਨੇ ਦੱਸਿਆ ਕਿ ਮਸਜਿਦ ਪ੍ਰਸ਼ਾਸਨ ਨੂੰ ਧਾਰਮਿਕ ਸਮਾਰੋਹ ਵਿਚ ਹਾਥੀ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਸੀ।