ਯੱਗ ਸਮਾਰੋਹ ਦੌਰਾਨ ਭੜਕੇ ਹਾਥੀ ਨੇ ਪਾਈਆਂ ਭਾਜੜਾਂ, 4 ਸਾਲਾ ਬੱਚੇ ਸਣੇ 3 ਸ਼ਰਧਾਲੂਆਂ ਦੀ ਮੌਤ

02/17/2023 3:07:44 AM

ਗੋਰਖਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਚਿਲੁਆਤਾਲ ਇਲਾਕੇ ’ਚ ਵੀਰਵਾਰ ਨੂੰ ਇਕ ਯੱਗ ਸਮਾਰੋਹ ਦੌਰਾਨ ਅਚਾਨਕ ਭੜਕੇ ਹਾਥੀ ਨੇ ਦੋ ਔਰਤਾਂ ਅਤੇ ਇਕ ਬੱਚੇ ਨੂੰ ਕੁਚਲ ਦਿੱਤਾ, ਜਿਸ ਨਾਲ ਇਸ ਘਟਨਾ ’ਚ ਤਿੰਨਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਚਿਲੁਆਤਾਲ ਥਾਣਾ ਖੇਤਰ ਦੇ ਮੁਹੰਮਦਪੁਰ ਮਾਫੀ ਪਿੰਡ ’ਚ ਯੱਗ ਦਾ ਪ੍ਰੋਗਰਾਮ ਹੋ ਰਿਹਾ ਸੀ। ਇਸ ਰਸਮ ਲਈ ਇਕ ਹਾਥੀ ਵੀ ਲਿਆਂਦਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਦੇਰ ਰਾਤ ਅਸਾਮ 'ਚ ਲੱਗੀ ਭਿਆਨਕ ਅੱਗ, 150 ਦੁਕਾਨਾਂ ਹੋਈਆਂ ਸੜ ਕੇ ਸੁਆਹ

ਉਨ੍ਹਾਂ ਦੱਸਿਆ ਕਿ ਯੱਗ ’ਚ ਭਜਨ-ਕੀਰਤਨ ਦੌਰਾਨ ਹਾਥੀ ਅਚਾਨਕ ਭੜਕ ਗਿਆ ਅਤੇ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਮੌਕੇ ’ਤੇ ਭਗਦੜ ਮਚ ਗਈ। ਇਸ ਦੌਰਾਨ ਹਾਥੀ ਨੇ ਕਾਂਤੀ ਦੇਵੀ (55), ਕੌਸ਼ੱਲਿਆ ਦੇਵੀ (50) ਅਤੇ ਰਾਜੀਵ ਨਾਂ ਦੇ ਵਿਅਕਤੀ ਦੇ ਚਾਰ ਸਾਲਾ ਬੇਟੇ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ ਦੋਵਾਂ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲੜਕੇ ਦੀ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਾਥੀ ਇਕ ਖੇਤ ਵਿਚ ਚਲਾ ਗਿਆ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ਹਾਥੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News