ਵਿਦਿਆਰਥਣ ਨੂੰ ਸਰਕਾਰ ਵਲੋਂਂ ਤੋਹਫੇ 'ਚ ਮਿਲਿਆ ਲੈਪਟਾਪ ਚਲਾਉਣ ਪਿਆ ਮਹਿੰਗਾ

07/12/2018 12:52:13 PM

ਮੱਧ ਪ੍ਰਦੇਸ਼— ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੇ ਸ਼ਿਵਰਾਜ ਦੇ ਰਾਜ 'ਚ ਇਕ ਹੁਸ਼ਿਆਰ ਬੇਟੀ ਨੂੰ ਸਰਕਾਰ ਤੋਂ ਤੋਹਫੇ 'ਚ ਮਿਲਿਆ ਲੈਪਟਾਪ ਚਲਾਉਣਾ ਮਹਿੰਗਾ ਪੈ ਗਿਆ। ਵਿਦਿਆਰਥਣ ਦੇ ਘਰ 'ਚ ਇਕ ਬੱਤੀ ਕਨੈਕਸ਼ਨ ਹੈ, ਉਸ ਨੇ ਲੈਪਟਾਪ ਚਲਾਇਆ ਤਾਂ ਬਿਜਲੀ ਵਿਭਾਗ ਨੇ ਬਿਜਲੀ ਚੋਰੀ ਦਾ ਕੇਸ ਬਣਾ ਕੇ 13 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ।
ਸਾਤਨਾ ਜ਼ਿਲੇ ਦੇ ਬਿਰਸਿੰਘਪੁਰ 'ਚ ਰਹਿਣ ਵਾਲੀ ਸਾਕਸ਼ੀ ਦੇ ਪਿਤਾ ਫੁਟਪਾਥ 'ਤੇ ਸਬਜ਼ੀ ਵੇਚਦੇ ਹਨ। ਕੱਚਾ ਮਕਾਨ ਢਹਿ ਗਿਆ ਹੈ। ਸਰਕਾਰ ਤੋਂ 1 ਲੱਖ ਰੁਪਏ ਮਿਲਿਆ ਸੀ, ਜਿਸ ਤੋਂ ਉਨ੍ਹਾਂ ਨੇ ਨਵਾਂ ਮਕਾਨ ਬਣਾਉਣਾ ਹੈ। 7 ਲੋਕਾਂ ਦਾ ਪਰਿਵਾਰ ਹੈ, ਬੱਚਿਆਂ ਨੂੰ ਪੜ੍ਹਾਉਣਾ ਮੁਸ਼ਕਲ ਹੈ। ਅਜਿਹੇ ਹਾਲਾਤਾਂ 'ਚ ਹੁਸ਼ਿਆਰ ਸਾਕਸ਼ੀ ਨੇ 12ਵੀਂ ਜਮਾਤ 'ਚੋਂ 87 ਫੀਸਦੀ ਅੰਕ ਪ੍ਰਾਪਤ ਕੀਤੇ ਸਨ। ਮੁੱਖਮੰਤਰੀ ਦੀ ਯੋਜਨਾ ਤਹਿਤ ਸਾਕਸ਼ੀ ਨੂੰ ਲੈਪਟਾਪ ਲਈ 25,000 ਰੁਪਏ ਸਰਕਾਰ ਵੱਲੋਂ ਮਿਲੇ ਸਨ। ਸਾਕਸ਼ੀ ਨੇ ਲੈਪਟਾਪ ਚਲਾ ਕੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਅਤੇ ਬਦਲੇ 'ਚ ਕੁਝ ਪੈਸੇ ਵੀ ਕਮਾਏ ਸਨ। ਲੈਪਟਾਪ ਚਲਾਉਣ ਕਰਕੇ ਬਿਜਲੀ ਵਿਭਾਗ ਨੇ 13 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾ ਦਿੱਤਾ। ਸਾਕਸ਼ੀ ਹੁਣ ਇਹ ਲੈਪਟਾਪ ਮੁੱਖਮੰਤਰੀ ਨੂੰ ਵਾਪਸ ਕਰਨਾ ਚਾਹੁੰਦੀ ਹੈ।


Related News