ਰਾਸ਼ਟਰਪਤੀ ਉਮੀਦਵਾਰ ਦ੍ਰੌਪਦੀ ਮੁਰਮੂ ਦੇ ਪਿੰਡ ਅੱਜ ਤੱਕ ਨਹੀਂ ਪਹੁੰਚੀ ਬਿਜਲੀ, ਹੁਣ ਐਕਸ਼ਨ ’ਚ ਆਈ ਸਰਕਾਰ

06/27/2022 10:44:57 AM

ਓਡੀਸ਼ਾ– ਰਾਸ਼ਟਰਪਤੀ ਅਹੁਦੇ ਲਈ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਦੀ ਉਮੀਦਵਾਰ ਦ੍ਰੌਪਦੀ ਮੁਰਮੂ ਆਪਣੇ ਨਾਂ ਦੇ ਐਲਾਨ ਮਗਰੋਂ ਚਰਚਾ ’ਚ ਹੈ। ਭਾਵੇਂ ਹੀ ਉਹ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ’ਤੇ ਪਹੁੰਚਣ ਦੇ ਨੇੜੇ ਹੈ ਪਰ ਸਭ ਤੋਂ ਵੱਡੀ ਬਦਕਿਸਮਤੀ ਹੈ ਕਿ ਉਨ੍ਹਾਂ ਦੇ ਜੱਦੀ ਪਿੰਡ ਅੱਜ ਵੀ ਬਿਜਲੀ ਦੀ ਰੌਸ਼ਨੀ ਤੋਂ ਦੂਰ ਹੈ। 

ਇਹ ਵੀ ਪੜ੍ਹੋ- ਜਿੱਤ ਦਾ ਮੰਤਰ; ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣਾ BJP ਦਾ ਮਾਸਟਰ ਸਟ੍ਰੋਕ

ਦ੍ਰੌਪਦੀ ਨੂੰ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ਮਗਰੋਂ ਓਡੀਸ਼ਾ ਸਰਕਾਰ ਹਰਕਤ ’ਚ ਆਈ ਹੈ ਅਤੇ ਮਯੂਰਭੰਜ ਜ਼ਿਲ੍ਹੇ ’ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਉਪਰਬੇਦਾ ਦੇ ਇਕ ਹਿੱਸੇ ’ਚ ਬਿਜਲੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਆਪਣੇ ਮੋਬਾਇਲ ਫੋਨ ਚਾਰਜ ਕਰਨ ਲਈ ਦੂਜੇ ਕਸਬੇ ’ਚ ਜਾਂਦੇ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਹਾਲਾਂਕਿ ਮੁਰਮੂ ਹੁਣ ਇਸ ਪਿੰਡ ’ਚ ਨਹੀਂ ਰਹਿੰਦੀ। ਉਹ ਦਹਾਕੇ ਪਹਿਲਾਂ ਉਪਰਬੇਦਾ ਤੋਂ ਕਰੀਬ 20 ਕਿਲੋਮੀਟਰ ਦੂਰ ਕੁਸੂਮ ਬਲਾਕ ਤਹਿਤ ਆਉਣ ਵਾਲੇ ਇਕ ਛੋਟੇ ਜਿਹੇ ਸ਼ਹਿਰ ਰਾਏਰੰਗਪੁਰ ’ਚ ਸ਼ਿਫਟ ਹੋ ਗਈ ਹੈ। 

ਇਹ ਵੀ ਪੜ੍ਹੋ- ਰਾਸ਼ਟਰਪਤੀ ਚੋਣਾਂ : ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਕੇਂਦਰ ਨੇ ਮੁਹੱਈਆ ਕਰਵਾਈ 'ਜ਼ੈੱਡ ਪਲੱਸ' ਸੁਰੱਖਿਆ

ਇਕ ਰਿਪੋਰਟ ਮੁਤਾਬਕ ਟਾਟਾ ਪਾਵਰ ਨਾਰਥ ਓਡੀਸ਼ਾ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਅਧਿਕਾਰੀ ਅਤੇ ਕਰਮਚਾਰੀ ਮਿੱਟੀ ਦੀ ਖੋਦਾਈ ਵਾਲੀਆਂ ਮਸ਼ੀਨਾਂ, ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਰ ਨਾਲ ਉਪਾਰਬੇੜਾ ਗਏ ਹਨ, ਤਾਂ ਕਿ ਉਸ ਹਿੱਸੇ ’ਚ ਬਿਜਲੀ ਦੀ ਸਪਲਾਈ ਯਕੀਨੀ ਕੀਤੀ ਜਾ ਸਕੇ ਜਿੱਥੇ ਪਹੁੰਚਣੀ ਬਾਕੀ ਹੈ। ਓਡੀਸ਼ਾ ਡਿਸਟ੍ਰੀਬਿਊਸ਼ਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਕੰਪਨੀ ਦੇ ਮਯੂਰਭੰਜ ਡਿਵੀਜ਼ਨ ਨੂੰ ਬਿਜਲੀਕਰਨ ਦਾ ਕੰਮ ਪੂਰਾ ਕਰਨ ਅਤੇ ਪੂਰੇ ਉਪਰਬੇਦਾ ਪਿੰਡ ’ਚ 24 ਘੰਟੇ ਦੇ ਅੰਦਰ ਬਿਜਲੀ ਸਪਲਾਈ ਯਕੀਨੀ ਕਰਨ ਦਾ ਹੁਕਮ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- ਦ੍ਰੌਪਦੀ ਮੁਰਮੂ ਹੋਵੇਗੀ ਰਾਸ਼ਟਰਪਤੀ ਚੋਣ 'ਚ NDA ਦੀ ਉਮੀਦਵਾਰ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਕੀਤਾ ਐਲਾਨ

ਮੀਡੀਆ ਰਿਪੋਰਟ ਮੁਤਾਬਕ ਉਪਰਬੇਦਾ ਪਿੰਡ ’ਚ ਦੋ ਪਿੰਡ ਬਦਾਸ਼ਾਹੀ ਅਤੇ ਡੂੰਗੁਰਸ਼ਾਹੀ ਆਉਂਦੇ ਹਨ, ਜਿਸ ਦੀ ਆਬਾਦੀ ਮਹਿਜ 3500 ਹੈ। ਪਿੰਡ ’ਚ ਬਿਜਲੀ ਦੀ ਵਿਵਸਥਾ ਨਾ ਹੋਣ ਕਾਰਨ ਲੋਕ ਰਾਤ ਨੂੰ ਮਿੱਟੀ ਦੇ ਤੇਲ ਨਾਲ ਰੌਸ਼ਨੀ ਕਰਦੇ ਹਨ। ਉਥੇ ਹੀ ਰਾਤ ਨੂੰ ਜੇਕਰ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਜਾਣਾ ਪਵੇ ਤਾਂ ਮੋਬਾਇਲ ਦੀ ਟਾਰਚ ਦਾ ਇਸਤੇਮਾਲ ਕਰਦੇ ਹਨ। ਬਿਜਲੀ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਮੋਬਾਇਲ ਚਾਰਜ ਕਰਨ ਲਈ ਦੂਜੇ ਕਸਬੇ ’ਚ ਜਾਣਾ ਪੈਂਦਾ ਹੈ। 

ਕੌਣ ਹੈ ਦ੍ਰੌਪਦੀ ਮੁਰਮੂ
ਦੱਸ ਦੇਈਏ ਕਿ ਦ੍ਰੌਪਦੀ ਮੁਰਮੂ ਓਡੀਸ਼ਾ ਦੀ ਆਦਿਵਾਸੀ ਨੇਤਾ ਹੈ। ਝਾਰਖੰਡ ਦੀ ਰਾਜਪਾਲ ਰਹਿ ਚੁੱਕੀ ਹੈ। ਮੁਰਮੂ ਓਡੀਸ਼ਾ ਦੇ ਰਾਏਰੰਗਪੁਰ ਤੋਂ ਵਿਧਾਇਕ ਵੀ ਰਹਿ ਚੁੱਕੀ ਹੈ। ਉਹ  ਪਹਿਲੀ ਓਡੀਸ਼ਾ ਨੇਤਾ ਹੈ, ਜਿਨ੍ਹਾਂ ਨੂੰ ਰਾਜਪਾਲ ਬਣਾਇਆ ਗਿਆ। ਉਨ੍ਹਾਂ ਦਾ ਜਨਮ 20 ਜੂਨ 1958 ਨੂੰ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਉਪਰਬੇਦਾ ਪਿੰਡ ’ਚ ਹੋਇਆ। ਉਹ ਆਦਿਵਾਸੀ ਸੰਥਾਲ ਪਰਿਵਾਰ ਨਾਲ ਸਬੰਧ ਰੱਖਦੀ ਹੈ। ਮੁਰਮੂ ਨੇ ਕਈ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਭੁਵਨੇਸ਼ਵਰ ਦੇ ਰਾਮਾਦੇਵੀ ਮਹਿਲਾ ਕਾਲਜ ਤੋਂ ਆਰਟਰਸ ’ਚ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।


Tanu

Content Editor

Related News