ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਨਹੀਂ ਪਹੁੰਚੀ ਛੱਤੀਸਗੜ੍ਹ ਦੇ ਇਸ ਪਿੰਡ ''ਚ ਬਿਜਲੀ
Thursday, Jun 13, 2019 - 05:30 PM (IST)

ਤ੍ਰਿਸ਼ੂਲੀ—ਆਜ਼ਾਦੀ ਦੇ 70 ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਸ ਦੇਸ਼ 'ਚ ਇੱਕ ਅਜਿਹਾ ਪਿੰਡ ਹੁਣ ਵੀ ਮੌਜੂਦ ਹੈ, ਜਿੱਥੇ ਅੱਜ ਤੱਕ ਬਿਜਲੀ ਨਹੀਂ ਪਹੁੰਚ ਸਕੀ ਹੈ। ਛੱਤੀਸਗੜ੍ਹ ਦਾ ਤ੍ਰਿਸ਼ੂਲੀ ਪਿੰਡ ਹੈ, ਜਿੱਥੇ ਅੱਜ ਤੱਕ ਬਿਜਲੀ ਨਹੀਂ ਪਹੁੰਚ ਸਕੀ ਹੈ। ਤ੍ਰਿਸ਼ੂਲੀ ਪਿੰਡ 'ਚ ਲਗਭਗ 100 ਘਰ ਹਨ। ਸਥਾਨਿਕ ਲੋਕਾਂ ਨੇ ਕੁਲੈਕਟਰ ਨੂੰ ਪੱਤਰ ਵੀ ਲਿਖਿਆ ਹੈ, ਜਿਸ 'ਚ ਪਿੰਡ 'ਚ ਬਿਜਲੀ ਸਪਲਾਈ ਲਈ ਬੇਨਤੀ ਕੀਤੀ ਗਈ ਹੈ।
ਸਥਾਨਿਕ ਲੋਕਾਂ ਨੇ ਦੱਸਿਆ ਹੈ, ''ਅੱਜ ਤੱਕ ਸਾਡੇ ਪਿੰਡ 'ਚ ਬਿਜਲੀ ਨਹੀਂ ਪਹੁੰਚੀ ਹੈ। ਇੱਥੇ ਲਗਭਗ 100 ਘਰ ਹਨ। ਸਾਡੇ ਬੱਚੇ ਬਿਜਲੀ ਦੀ ਕਮੀ ਕਾਰਨ ਸੂਰਜ ਢਲਣ ਤੋਂ ਬਾਅਦ ਪੜ੍ਹਾਈ ਨਹੀਂ ਕਰ ਸਕਦੇ ਹਨ।''
ਜਦੋਂ ਤੱਕ ਇਸ ਮਾਮਲੇ 'ਤੇ ਬਲਰਾਮਪੁਰ ਦੇ ਜ਼ਿਲਾ ਕੁਲੈਕਟਰ ਸੰਜੀਵ ਕੁਮਾਰ ਝਾਅ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ, ''ਇਸ ਮਾਮਲੇ ਨੂੰ ਲੈ ਕੇ ਸਰਵੇ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਮਾਜਰਾ ਟੋਲਾ ਬਿਜਲੀਕਰਨ ਯੋਜਨਾ ਤਹਿਤ ਤ੍ਰਿਸ਼ੂਲੀ ਪਿੰਡ ਦੇ ਬਿਜਲੀ ਦੇ ਨਾਲ-ਨਾਲ ਹੋਰ ਪਿੰਡਾਂ 'ਚ ਜਲਦੀ ਹੀ ਕੰਮ ਪੂਰਾ ਕਰ ਦਿੱਤਾ ਜਾਵੇਗਾ।''