ਪਿੰਡ ''ਚ ਨਹੀਂ ਹੈ ਬਿਜਲੀ ਕਨੈਕਸ਼ਨ ਪਰ ਫਿਰ ਵੀ ਆ ਰਹੇ ਹਨ ਬਿੱਲ
Saturday, Feb 23, 2019 - 10:59 AM (IST)
ਬਲਰਾਮਪੁਰ— ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲੇ ਦੇ ਇਕ ਪਿੰਡ 'ਚ ਬਿਜਲੀ ਦੇ ਕਨੈਕਸ਼ਨ ਭਾਵੇਂ ਨਹੀਂ ਹਨ ਪਰ ਲੋਕਾਂ ਦੇ ਘਰਾਂ 'ਚ ਬਿਜਲੀ ਦੇ ਮੀਟਰ ਜ਼ਰੂਰ ਲਗਾਏ ਗਏ ਹਨ। ਇੰਨਾ ਹੀ ਨਹੀਂ, ਬਿਨਾਂ ਬਿਜਲੀ ਦੇ ਇਨ੍ਹਾਂ ਮੀਟਰਜ਼ 'ਚ ਇਲੈਕਟ੍ਰੀਸਿਟੀ ਬਿੱਲ ਵੀ ਆ ਰਹੇ ਹਨ। ਇਸ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਮਾਮਲੇ ਦੀ ਸ਼ਿਕਾਇਤ ਸਰਪੰਚ ਤੋਂ ਲੈ ਕੇ ਵਿਧਾਇਕ ਤੱਕ ਨੂੰ ਕੀਤੀ ਹੈ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ।
ਮਾਮਲਾ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲੇ ਦੇ ਹਰਗਵਾ ਪੰਚਾਇਤ ਦਾ ਹੈ। ਇੱਥੋਂ ਦੇ ਝਲਪੀ ਪਾੜਾ ਪਿੰਡ 'ਚ ਬਿਜਲੀ ਦਾ ਕਨੈਕਸ਼ਨ ਨਹੀਂ ਹੈ ਪਰ ਲੋਕਾਂ ਦੇ ਘਰਾਂ 'ਚ ਬਿਜਲੀ ਦੇ ਮੀਟਰਜ਼ ਲਗਾਏ ਗਏ ਹਨ। ਪਿੰਡ 'ਚ ਬਿਜਲੀ ਦੀਆਂ ਤਾਰਾਂ ਦੇ ਖੰਭੇ ਵੀ ਲੱਗੇ ਦਿਸਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚ ਬਿਜਲੀ ਨਹੀਂ ਆਉਂਦੀ ਪਰ ਉਨ੍ਹਾਂ ਦੇ ਘਰਾਂ 'ਚ ਲੱਗੇ ਮੀਟਰਜ਼ 'ਚ ਇਲੈਕਟ੍ਰੀਸਿਟੀ ਬਿੱਲ ਆ ਰਹੇ ਹਨ। ਇਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਸਰਪੰਚ, ਬਲਾਕ ਅਫਸਰਜ਼ ਅਤੇ ਵਿਧਾਇਤ ਤੱਕ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਸਮੱਸਿਆ 'ਤੇ ਧਿਆਨ ਨਹੀਂ ਦਿੱਤਾ।
ਉੱਥੇ ਹੀ ਇਸ ਮਾਮਲੇ 'ਤੇ ਜਦੋਂ ਐੱਸ.ਡੀ.ਐੱਮ. ਬਾਲੇਸ਼ਵਰ ਰਾਮ ਨਾਲ ਗੱਲ ਕੀਤੀ ਗਈ, ਉਦੋਂ ਉਨ੍ਹਾਂ ਨੇ ਕਿਹਾ ਕਿ ਇਹ 2 ਲੋਕਾਂ ਦੇ ਪਹਿਲਾਂ ਦੇ ਬਿਜਲੀ ਬਿੱਲ ਹਨ। ਪਿੰਡ 'ਚ ਬਿਜਲੀ ਨਾ ਪਹੁੰਚਣ ਦੇ ਸਵਾਲ 'ਤੇ ਉਨ੍ਹਾਂ ਨੇ ਦੱਸਿਆ ਕਿ ਬਿਜਲੀ ਦੇ ਖੰਭੇ ਲਗਾਏ ਜਾ ਚੁਕੇ ਹਨ ਅਤੇ ਇਕ ਹਫਤੇ ਦੇ ਅੰਦਰ ਬਿਜਲੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਐੱਸ.ਡੀ.ਐੱਮ. ਨੇ ਬਿਨਾਂ ਬਿਜਲੀ ਦੇ ਪਿੰਡ ਵਾਸੀਆਂ ਦੇ ਘਰ 'ਚ ਲੱਗੇ ਮੀਟਰਜ਼ 'ਚ ਬਿੱਲ ਆਉਣ ਦੇ ਮਾਮਲੇ 'ਤੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਜਾਂਚ ਕੀਤੀ ਹੈ ਅਤੇ ਪਾਇਆ ਹੈ ਕਿ ਇਹ ਬਿੱਲ 2 ਲੋਕਾਂ ਦੇ ਪਹਿਲੇ ਦੇ ਘਰਾਂ ਦੇ ਕਨੈਕਸ਼ਨ ਲਈ ਜਾਰੀ ਕੀਤੇ ਗਏ ਸਨ।