ਸੁਕਮਾ ਦੇ 7 ਨਕਸਲ ਪ੍ਰਭਾਵਿਤ ਪਿੰਡਾਂ 'ਚ 25 ਸਾਲ ਬਾਅਦ ਆਈ ਬਿਜਲੀ, ਸਾਲਾਂ ਤੋਂ ਹਨ੍ਹੇਰੇ 'ਚ ਸਨ 342 ਪਰਿਵਾਰ
Saturday, Sep 23, 2023 - 10:53 AM (IST)
ਰਾਏਪੁਰ- ਛੱਤੀਸਗੜ੍ਹ ਦੇ ਨਕਸਲ ਪੀੜਤ ਸੁਕਮਾ ਜ਼ਿਲ੍ਹੇ ’ਚ ਨਕਸਲੀ ਘਟਨਾਵਾਂ ਕਾਰਨ ਪਿਛਲੇ 25 ਸਾਲਾਂ ਤੋਂ ਹਨ੍ਹੇਰੇ 'ਚ ਡੁੱਬੇ 7 ਪਿੰਡਾਂ ਨੂੰ ਬਿਜਲੀ ਗਰਿੱਡ ਤੋਂ ਬਿਜਲੀ ਮਿਲੀ ਹੈ, ਜਿਸ ਪਿੱਛੋਂ ਇਨ੍ਹਾਂ ਪਿੰਡਾਂ ਦੇ 342 ਪਰਿਵਾਰਾਂ ਨੇ ਖੁਸ਼ੀ ਮਨਾਈ। ਅਧਿਕਾਰੀਆਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪਿੰਡਾਂ ਨੂੰ ਖੱਬੇ ਪੱਖੀ ਕੱਟੜਪੰਥੀ ਦੀ ਮਾਰ ਝੱਲਣੀ ਪਈ ਹੈ। 1990 ਦੇ ਦਹਾਕੇ ਦੇ ਅਖੀਰ 'ਚ ਨਕਸਲੀਆਂ ਨੇ ਇਨ੍ਹਾਂ ਪਿੰਡਾਂ 'ਚ ਬਿਜਲੀ ਦੇ ਖੰਭਿਆਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ ਕਾਰਨ ਸਥਾਨਕ ਲੋਕਾਂ ਨੂੰ ਬਿਜਲੀ ਦੀ ਸਪਲਾਈ ਤੋਂ ਵਾਂਝੇ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ- ਅੱਤਵਾਦੀਆਂ ਦਾ ਪਨਾਹਗਾਹ ਬਣਿਆ ਕੈਨੇਡਾ, ਪਾਕਿਸਤਾਨ ਕਰ ਰਿਹੈ ਮਦਦ : ਵਿਦੇਸ਼ ਮੰਤਰਾਲਾ
ਅਧਿਕਾਰੀਆਂ ਨੇ ਦੱਸਿਆ ਕਿ ਕੁਝ ਘਰਾਂ 'ਚ ਬੱਲਬ ਜਗਾਉਣ ਅਤੇ ਪੱਖਾ ਚਲਾਉਣ ਲਈ ਸੂਰਜੀ ਊਰਜਾ ਰਾਹੀਂ ਬਿਜਲੀ ਸਪਲਾਈ ਕੀਤੀ ਜਾਂਦੀ ਸੀ ਪਰ ਇਸ ਦੇ ਰੱਖ-ਰਖਾਅ ਵਿਚ ਵੀ ਦਿੱਕਤਾਂ ਆਉਂਦੀਆਂ ਹਨ। ਸੁਕਮਾ ਦੇ ਜ਼ਿਲ੍ਹਾ ਕੁਲੈਕਟਰ ਹਰੀਸ ਨੇ ਕਿਹਾ ਕਿ ਇਸ ਹਫ਼ਤੇ ਇਸ ਖੇਤਰ ਦੇ 7 ਪਿੰਡਾਂ ਡੱਬਕੋਂਟਾ, ਪਿਦਮੇਲ, ਏਕਲਾਗੁਡਾ, ਦੁਰਮੰਗੂ, ਤੁੰਬੰਗੂ, ਨਕਸਗਨਪਦ ਅਤੇ ਡੋਕਪਾਡ ਨੂੰ ਬਿਜਲੀ ਦੀ ਸਪਲਾਈ ਬਹਾਲ ਕੀਤੀ ਗਈ।
ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ 7 ਪਿੰਡਾਂ ਵਿਚ ਬਿਜਲੀ ਆਉਣ ਨਾਲ ਲੱਗਭਗ 342 ਪਰਿਵਾਰਾਂ ਨੂੰ ਫਾਇਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਖੇਤਰ ਦੇ ਹੋਰ ਪਿੰਡਾਂ ਵਿਚ ਵੀ ਜਲਦੀ ਬਿਜਲੀ ਪਹੁੰਚਾਈ ਜਾਵੇਗੀ। ਸੁਕਮਾ ਬਸਤਰ ਡਿਵੀਜ਼ਨ ਦੇ 7 ਜ਼ਿਲ੍ਹਿਆਂ ਵਿਚੋਂ ਇਕ ਹੈ। ਇਹ ਰਾਜਧਾਨੀ ਰਾਏਪੁਰ ਤੋਂ ਲੱਗਭਗ 400 ਕਿਲੋਮੀਟਰ ਦੂਰ ਹੈ। ਬਸਤਰ ਖੇਤਰਕ ਦੇ ਪੁਲਸ ਜਨਰਲ ਡਾਇਰੈਕਟਰ ਸੁੰਦਰਰਾਜ ਪੀ. ਨੇ ਦੱਸਿਆ ਕਿ ਖੇਤਰ ਵਿਚ ਪੁਲਸ ਕੈਂਪ ਸਥਾਪਤ ਕਰਨ ਨਾਲ ਇੱਥੇ ਵਿਕਾਸ ਵਿਚ ਮਦਦ ਮਿਲੀ ਹੈ। ਨਾਲ ਹੀ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਦੂਰ-ਦੁਰਾਡੇ ਦੇ ਖੇਤਰਾਂ ਵਿਚ ਲੋਕਾਂ ਤੱਕ ਪਹੁੰਚਿਆ ਹੈ। ਸੁੰਦਰਰਾਜ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ 1990 ਦੇ ਦਹਾਕੇ ਦੇ ਅੰਤ ਤੱਕ ਬਿਜਲੀ ਸੀ।
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਦੀ ਟ੍ਰੈਵਲ ਐਡਵਾਈਜ਼ਰੀ ਨੂੰ ਕੀਤਾ ਰੱਦ, ਸ਼ਾਂਤੀ ਦੀ ਕੀਤੀ ਅਪੀਲ
ਸੁਕਮਾ ਜ਼ਿਲ੍ਹੇ ਵਿਚ ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜੋਸਫ਼ ਕੇਰਕੇਟਾ ਨੇ ਕਿਹਾ ਕਿ ਭੂਗੋਲਿਕ ਸਥਿਤੀ ਅਤੇ ਦੇ ਮੱਦੇਨਜ਼ਰ ਇਨ੍ਹਾਂ ਪਿੰਡਾਂ 'ਚ ਬਿਜਲੀ ਦੀਆਂ ਲਾਈਨਾਂ ਵਿਛਾਉਣੀਆਂ ਅਤੇ ਬਿਜਲੀ ਸਮੱਗਰੀ ਨੂੰ ਪਛਾਣੀਆਂ ਗਈਆਂ ਥਾਵਾਂ ਤੱਕ ਪਹੁੰਚਾਉਣਾ ਇਕ ਚੁਣੌਤੀਪੂਰਨ ਕੰਮ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪਿੰਡ ਸੰਘਣੇ ਜੰਗਲਾਂ 'ਚ ਹਨ ਅਤੇ ਕਈ ਪਿੰਡ ਬਹੁਤ ਹੀ ਸੰਵੇਦਨਸ਼ੀਲ ਖੇਤਰਾਂ 'ਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।