ਗੁਜਰਾਤ ''ਚ 6 ਲੱਖ 22 ਹਜ਼ਾਰ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਹੋਏ ਮੁਆਫ
Tuesday, Dec 18, 2018 - 07:34 PM (IST)
ਅਹਿਮਦਾਬਾਦ— ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਤੋਂ ਬਾਅਦ ਹੁਣ ਗੁਜਰਾਤ ਸਰਕਾਰ ਨੇ ਵੀ ਕਿਸਾਨਾਂ ਦੇ ਹਿੱਤ 'ਚ ਫੈਸਲਾ ਲਿਆ ਹੈ। ਗੁਜਰਾਤ ਸਰਕਾਰ ਨੇ ਕਿਸਾਨਾਂ ਦਾ ਕਰਜ਼ ਤਾਂ ਮੁਆਪ ਨਹੀਂ ਕੀਤਾ ਪਰ ਬਿਜਲੀ ਬਿੱਲ ਜ਼ਰੂਰ ਮੁਆਫ ਕਰ ਦਿੱਤਾ। ਭਾਜਪਾ ਨੀਤ ਗੁਜਰਾਤ ਸਰਕਾਰ ਨੇ ਕਿਸਾਨਾਂ ਦੇ ਕਰੀਬ 650 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਹਨ।
ਇਸ ਫੈਸਲੇ ਦੇ ਤਹਿਤ ਕਰੀਬ 6 ਲੱਖ 22 ਹਜ਼ਾਰ ਗਾਹਕਾਂ ਦੇ ਬਿੱਲ ਮੁਆਫ ਕੀਤਾ ਜਾਣਗੇ। ਨਾਲ ਹੀ ਸੂਬਾ ਸਰਕਾਰ ਬਿਜਲੀ ਬਿੱਲ ਨਹੀਂ ਭਰਨ ਦੇ ਚੱਲਦੇ ਕੱਟੇ ਗਏ ਕੁਨੈਕਸ਼ਨ ਵੀ ਦੁਬਾਰਾ ਸ਼ੁਰੂ ਕਰੇਗੀ। ਹਾਲਾਂਕਿ ਇਹ ਫੈਸਲਾ ਗ੍ਰਾਮੀਣ ਇਲਾਕਿਆਂ ਤਕ ਹੀ ਸੀਮਤ ਰਹੇਗਾ, ਸ਼ਹਿਰਾਂ 'ਚ ਇਹ ਲਾਗੂ ਨਹੀਂ ਹੋਵੇਗਾ।
ਗੁਜਰਾਤ ਸਰਕਾਰ ਦੇ ਊਰਜਾ ਮੰਤਰੀ ਮੰਤਰਾਲਾ ਮੁਤਾਬਕ ਗੁਜਰਾਤ ਦੇ ਦਿਹਾਤੀ ਇਲਾਕਿਆਂ 'ਚ ਰਹਿਣ ਵਾਲੇ 6 ਲੱਖ 22 ਹਜ਼ਾਰ ਪਰਿਵਾਰਾਂ 'ਤੇ ਹੁਣ ਤਕ ਕਰੀਬ 650 ਕਰੋੜ ਰੁਪਏ ਦਾ ਬਿਜਲੀ ਬਿਲ ਬਕਾਇਆ ਸੀ, ਜਿਸ ਨੂੰ ਹੁਣ ਸੂਬਾ ਸਰਕਾਰ ਨੇ ਮੁਆਫ ਕਰ ਦਿੱਤਾ ਹੈ। ਇਨ੍ਹਾਂ 'ਚ ਜ਼ਿਆਦਾਤਰ ਕਿਸਾਨ ਤੇ ਪਸ਼ੂ ਪਾਲਣ ਵਾਲੇ ਪਰਿਵਾਰ ਸ਼ਾਮਲ ਹਨ। ਦਿਹਾਤੀ ਇਲਾਕਿਆਂ ਦੇ ਇਨ੍ਹਾਂ ਪਾਰਵਾਰਾਂ ਨੂੰ ਇਹ ਸਿੱਧਾ ਲਾਭ ਦੇਣ ਦਾ ਲਾਭ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਮਿਲ ਸਕਦਾ ਹੈ।
