ਇਸ ਤਾਰੀਖ਼ ਤੱਕ ਜਮ੍ਹਾ ਕਰਵਾ ਦਿਓ ਬਿਜਲੀ ਦਾ ਬਿੱਲ, ਨਹੀਂ ਤਾਂ ਕੱਟਿਆ ਜਾਵੇਗਾ ਕੁਨੈਕਸ਼ਨ

Thursday, Dec 05, 2024 - 03:59 PM (IST)

ਇਸ ਤਾਰੀਖ਼ ਤੱਕ ਜਮ੍ਹਾ ਕਰਵਾ ਦਿਓ ਬਿਜਲੀ ਦਾ ਬਿੱਲ, ਨਹੀਂ ਤਾਂ ਕੱਟਿਆ ਜਾਵੇਗਾ ਕੁਨੈਕਸ਼ਨ

ਸੰਤੋਸ਼ਗੜ੍ਹ : ਬਿਜਲੀ ਬੋਰਡ ਦੇ ਜਿਹੜੇ ਖਪਤਕਾਰਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਬਿਜਲੀ ਦੇ ਬਿੱਲ ਜਮ੍ਹਾਂ ਨਹੀਂ ਕਰਵਾਏ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਪੱਕੇ ਤੌਰ ’ਤੇ ਕੱਟਣ ਦੀ ਪ੍ਰਕਿਰਿਆ ਬਿਜਲੀ ਬੋਰਡ ਨੇ ਸ਼ੁਰੂ ਕਰ ਦਿੱਤੀ ਹੈ। ਬਿਜਲੀ ਬੋਰਡ ਦੇ ਸਹਾਇਕ ਇੰਜਨੀਅਰ ਹਰੀ ਮਹਿੰਦਰ ਮੋਹਨ ਨੇ ਦੱਸਿਆ ਕਿ ਸੰਤੋਸ਼ਗੜ੍ਹ ਬਿਜਲੀ ਸਬ-ਡਵੀਜ਼ਨ ਅਧੀਨ ਚਾਰ ਬਿਜਲੀ ਸੈਕਸ਼ਨ ਨਾਂਗੜਾ, ਜਨਕੌਰ, ਅਜੌਲੀ ਅਤੇ ਸੰਤੋਸ਼ਗੜ੍ਹ ਆਉਂਦੇ ਹਨ। 

ਇਹ ਵੀ ਪੜ੍ਹੋ - ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਜੇ ਫਿੰਗਰ ਪ੍ਰਿੰਟ 'ਚ ਆਵੇ ਦਿੱਕਤ ਤਾਂ ਜਲਦੀ ਕਰੋ ਇਹ ਕੰਮ

ਇਨ੍ਹਾਂ ਬਿਜਲੀ ਸੈਕਸ਼ਨਾਂ ਅਧੀਨ ਆਉਂਦੇ ਪਿੰਡ ਸੰਤੋਸ਼ਗੜ੍ਹ, ਛਤਰਪੁਰ ਢੱਡਾ, ਰਾਮਪੁਰ, ਕੁਠਾਰ, ਜਨਕੌਰ, ਨਾਂਗੜਾ, ਖਾਨਪੁਰ, ਫਤਿਹਪੁਰ, ਪੇਖੂਬੇਲਾ, ਝੁੱਡੋਵਾਲਾ, ਅਜੌਲੀ, ਸਨੋਲੀ, ਮੂਲਕਪੁਰ, ਬੀਣੇਵਾਲ ਅਤੇ ਮਜਾਰਾ ਦੇ ਕਰੀਬ 1800 ਖਪਤਕਾਰਾਂ ਨੇ ਬਿਜਲੀ ਬਿੱਲ ਦੇ ਕਰੀਬ 21 ਲੱਖ ਰੁਪਏ ਜਮ੍ਹਾਂ ਨਹੀਂ ਕਰਵਾਏ ਹਨ। ਸਹਾਇਕ ਇੰਜੀਨੀਅਰ ਨੇ ਕਿਹਾ ਕਿ ਖਪਤਕਾਰ ਆਪਣੇ ਬਿਜਲੀ ਦੇ ਬਕਾਇਆ ਬਿੱਲ 10 ਦਸੰਬਰ ਤੱਕ ਜਮ੍ਹਾ ਕਰਵਾ ਦੇਣ, ਨਹੀਂ ਤਾਂ ਬੋਰਡ ਵੱਲੋਂ ਇਸ ਤੋਂ ਬਾਅਦ ਬਿਜਲੀ ਦੇ ਕੁਨੈਕਸ਼ਨ ਪੱਕੇ ਤੌਰ 'ਤੇ ਕੱਟ ਦਿੱਤੇ ਜਾਣਗੇ।

ਇਹ ਵੀ ਪੜ੍ਹੋ - ਨਿੱਕਾ ਜਿਹਾ ਘਰ ਤੇ ਬਿਜਲੀ ਦਾ ਬਿੱਲ 355 ਕਰੋੜ ਰੁਪਏ, ਸੁਣ ਉੱਡ ਜਾਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News