ਕਰੰਟ ਦੀ ਲਪੇਟ 'ਚ ਆਈ ਮਾਂ ਨੂੰ ਬਚਾਉਣ ਲਈ ਦੌੜਿਆ ਬੇਟਾ, ਦੋਵਾਂ ਦੀ ਮੌਤ

Wednesday, Jul 31, 2024 - 07:20 PM (IST)

ਕਰੰਟ ਦੀ ਲਪੇਟ 'ਚ ਆਈ ਮਾਂ ਨੂੰ ਬਚਾਉਣ ਲਈ ਦੌੜਿਆ ਬੇਟਾ, ਦੋਵਾਂ ਦੀ ਮੌਤ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਉਸਾਵਾ ਕਸਬੇ 'ਚ ਘਰ ਦੇ ਆਲੇ-ਦੁਆਲੇ ਲੋਹੇ ਦੀ ਤਾਰ 'ਤੇ ਬਿਜਲੀ ਦੀ ਤਾਰ ਡਿੱਗ ਗਈ, ਜਿਸ ਕਾਰਨ ਕਰੰਟ ਲੱਗਣ ਨਾਲ ਮਾਂ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਾਤਾਗੰਜ ਦੇ ਉਪ ਜ਼ਿਲ੍ਹਾ ਮੈਜਿਸਟਰੇਟ ਧਰਮਿੰਦਰ ਕੁਮਾਰ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਉਸਵਾ ਕਸਬੇ ਦੇ ਵਾਰਡ ਨੰਬਰ ਤਿੰਨ ਦੇ ਰਹਿਣ ਵਾਲੇ ਕਿਸਾਨ ਆਸ਼ਾਰਾਮ ਦਾ ਘਰ ਖੇਤੀਬਾੜੀ ਖੇਤਰ ਵਿਚ ਹੈ ਤੇ ਉਸ ਨੇ ਪਸ਼ੂਆਂ ਦੇ ਦਾਖਲੇ ਨੂੰ ਰੋਕਣ ਲਈ ਇਸ ਨੂੰ ਲੋਹੇ ਦੀ ਤਾਰ ਨਾਲ ਘੇਰਾਬੰਦੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੇਰ ਰਾਤ ਆਸ਼ਾਰਾਮ ਦੇ ਘਰ ਦੇ ਆਲੇ-ਦੁਆਲੇ ਲੱਗੀ ਲੋਹੇ ਦੀ ਤਾਰ 'ਤੇ ਨੇੜਿਓਂ ਲੰਘਦੀ ਹਾਈ ਪਾਵਰ ਲਾਈਵ ਤਾਰ ਅਚਾਨਕ ਡਿੱਗ ਗਈ।

ਮਾਂ ਦੀ ਆਵਾਜ਼ ਸੁਣ ਕੇ ਦੌੜਿਆ ਬੇਟਾ
ਉਨ੍ਹਾਂ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਆਸ਼ਾਰਾਮ ਦੀ ਪਤਨੀ ਰਾਜੇਂਦਰੀ ਦੇਵੀ (58) ਜਿਵੇਂ ਹੀ ਪਖਾਨੇ ਲਈ ਘਰੋਂ ਬਾਹਰ ਨਿਕਲੀ ਤਾਂ ਅਚਾਨਕ ਉਸ ਨੂੰ ਲੋਹੇ ਦੀ ਤਾਰ ਛੂਹ ਗਈ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ। ਸਿੰਘ ਨੇ ਦੱਸਿਆ ਕਿ ਮਾਂ ਦੀ ਆਵਾਜ਼ ਸੁਣ ਕੇ ਉਸ ਦਾ ਲੜਕਾ ਉਮੇਸ਼ (37) ਬਾਹਰ ਆਇਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਿਆ। ਇਸ ਘਟਨਾ ਵਿਚ ਰਾਜੇਂਦਰੀ ਦੇਵੀ ਅਤੇ ਉਮੇਸ਼ ਦੀ ਮੌਤ ਹੋ ਗਈ।

ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ
ਉਪ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਉਨ੍ਹਾਂ ਨੇ ਘਟਨਾ ਦੀ ਰਿਪੋਰਟ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਭੇਜ ਦਿੱਤੀ ਹੈ ਤੇ ਬਿਜਲੀ ਵਿਭਾਗ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਵੇਗਾ। ਪਿੰਡ ਵਾਸੀਆਂ ਅਨੁਸਾਰ ਆਸ਼ਾਰਾਮ ਦਾ ਪਰਿਵਾਰ 20 ਦਿਨ ਪਹਿਲਾਂ ਹੀ ਨਵੇਂ ਘਰ ਵਿਚ ਰਹਿਣ ਲਈ ਆਇਆ ਸੀ।


author

Baljit Singh

Content Editor

Related News