ਦੇਸ਼ ''ਚ ਜਲਦ ਚੱਲਣਗੀਆਂ ਟਰੇਨਾਂ ਵਾਂਗ ਇਲੈਕਟ੍ਰਿਕ ਬੱਸਾਂ, ਘੱਟ ਕਿਰਾਏ ''ਚ ਮਿਲੇਗੀ ਜਹਾਜ਼ ਵਰਗੀ ਸਹੂਲਤ

Tuesday, Feb 13, 2024 - 09:56 PM (IST)

ਦੇਸ਼ ''ਚ ਜਲਦ ਚੱਲਣਗੀਆਂ ਟਰੇਨਾਂ ਵਾਂਗ ਇਲੈਕਟ੍ਰਿਕ ਬੱਸਾਂ, ਘੱਟ ਕਿਰਾਏ ''ਚ ਮਿਲੇਗੀ ਜਹਾਜ਼ ਵਰਗੀ ਸਹੂਲਤ

ਨੈਸ਼ਨਲ ਡੈਸਕ - ਦੇਸ਼ 'ਚ ਜਲਦ ਹੀ ਟਰੇਨਾਂ ਵਾਂਗ ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਜੈਪੁਰ ਅਤੇ ਦਿੱਲੀ ਵਿਚਕਾਰ ਰੇਲਗੱਡੀਆਂ ਵਾਂਗ ਇਲੈਕਟ੍ਰਿਕ ਬੱਸਾਂ ਨੂੰ ਚਲਾ ਕੇ ਇਸਦਾ ਪ੍ਰੀਖਣ ਕੀਤਾ ਜਾਵੇਗਾ। ਇਨ੍ਹਾਂ ਬੱਸਾਂ ਵਿੱਚ ਉਡਾਣ ਵਰਗੀਆਂ ਸਹੂਲਤਾਂ ਮਿਲਣਗੀਆਂ, ਇਸ ਦੇ ਬਾਵਜੂਦ ਇਸ ਦਾ ਕਿਰਾਇਆ ਬਹੁਤ ਘੱਟ ਹੋਵੇਗਾ। ਇਸ ਗੱਲ ਦਾ ਐਲਾਨ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਉਦੈਪੁਰ ਦੌਰੇ ਦੌਰਾਨ ਇੱਕ ਪ੍ਰੋਗਰਾਮ ਵਿੱਚ ਕੀਤਾ।

ਇਹ ਵੀ ਪੜ੍ਹੋ - ਜਲਦਬਾਜ਼ੀ 'ਚ ਨਹੀਂ ਲਿਆਂਦਾ ਜਾ ਸਕਦੈ MSP ਕਾਨੂੰਨ, ਸਰਕਾਰ ਨਾਲ ਗੱਤਬਾਤ ਕਰਨ ਕਿਸਾਨ: ਅਰਜੁਨ ਮੁੰਡਾ

ਇਲੈਕਟ੍ਰਿਕ ਹਾਈਵੇਅ ਬਣਾਉਣ 'ਤੇ ਹੋਵੇਗਾ ਕੰਮ
ਕੇਂਦਰੀ ਮੰਤਰੀ ਨੇ ਡਬੋਕ ਦੇ ਰੂਪੀ ਰਿਜ਼ੋਰਟ ਮੈਦਾਨ ਵਿੱਚ 2500 ਕਰੋੜ ਰੁਪਏ ਦੀ ਲਾਗਤ ਵਾਲੇ ਰਾਜਸਥਾਨ ਦੇ 17 ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਸਮਾਗਮ ਵਿੱਚ ਗਡਕਰੀ ਨੇ ਦੱਸਿਆ ਕਿ ਜਦੋਂ ਉਹ ਚੈਕੋਸਲੋਵਾਕੀਆ ਦੇ ਪ੍ਰਾਗ ਸ਼ਹਿਰ ਗਏ ਸਨ ਤਾਂ ਸੜਕ ਦੇ ਉੱਪਰ ਇੱਕ ਕੇਬਲ ਪਈ ਸੀ ਜਿਸ 'ਤੇ ਇੱਕ ਇਲੈਕਟ੍ਰਿਕ ਬੱਸ ਚੱਲ ਰਹੀ ਸੀ। ਇਸੇ ਤਰਜ਼ 'ਤੇ ਹੁਣ ਦਿੱਲੀ-ਮੁੰਬਈ ਐਕਸਪ੍ਰੈਸਵੇਅ ਨੂੰ ਜੈਪੁਰ ਨਾਲ ਜੋੜਿਆ ਜਾ ਰਿਹਾ ਹੈ। ਇਸ ਨੂੰ ਇਲੈਕਟ੍ਰਿਕ ਹਾਈਵੇਅ ਵਜੋਂ ਬਣਾਇਆ ਜਾਵੇਗਾ। ਇਸ ਤੋਂ ਬਾਅਦ ਜੈਪੁਰ ਅਤੇ ਦਿੱਲੀ ਵਿਚਕਾਰ ਇਲੈਕਟ੍ਰਿਕ ਬੱਸਾਂ ਚੱਲਣਗੀਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Inder Prajapati

Content Editor

Related News