ਵੋਟਰ ਕਾਰਡ ਗੁੰਮ ਗਿਆ?... ਚਿੰਤਾ ਨਾ ਕਰੋ, ਇਨ੍ਹਾਂ 12 ਦਸਤਾਵੇਜ਼ਾਂ ''ਚੋਂ ਕੋਈ ਇੱਕ ਹੈ ਤਾਂ ਪਾ ਸਕਦੇ ਹੋ ਵੋਟ

Wednesday, Feb 05, 2025 - 08:24 AM (IST)

ਵੋਟਰ ਕਾਰਡ ਗੁੰਮ ਗਿਆ?... ਚਿੰਤਾ ਨਾ ਕਰੋ, ਇਨ੍ਹਾਂ 12 ਦਸਤਾਵੇਜ਼ਾਂ ''ਚੋਂ ਕੋਈ ਇੱਕ ਹੈ ਤਾਂ ਪਾ ਸਕਦੇ ਹੋ ਵੋਟ

ਨੈਸ਼ਨਲ ਡੈਸਕ : ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਵੋਟਿੰਗ ਹੋ ਰਹੀ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋਈ, ਜਿਸ ਵਿੱਚ ਰਾਜਧਾਨੀ ਦੇ ਵੋਟਰ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥ 'ਤੇ ਕਤਾਰਾਂ ਵਿੱਚ ਖੜ੍ਹੇ ਦੇਖੇ ਗਏ ਹਨ। ਅੱਜ ਦੇ ਦਿਨ 1.56 ਕਰੋੜ ਤੋਂ ਵੱਧ ਵੋਟਰ 699 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਅਤੇ ਉਦੋਂ ਤੱਕ ਪੋਲਿੰਗ ਸਟੇਸ਼ਨ 'ਤੇ ਪਹੁੰਚਣ ਵਾਲੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

 

ਦੱਸ ਦੇਈਏ ਕਿ ਇਸ ਵਾਰ ਚੋਣ ਕਮਿਸ਼ਨ ਨੇ ਦਿੱਲੀ ਵਿਚ ਵੋਟਿੰਗ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਕਈ ਵਿਸ਼ੇਸ਼ ਯਤਨ ਕੀਤੇ ਹਨ। ਭਾਵੇਂ ਤੁਹਾਡੇ ਕੋਲ ਵੋਟਰ ਆਈਡੀ ਨਹੀਂ ਹੈ, ਫਿਰ ਵੀ ਤੁਸੀਂ ਵੋਟ ਪਾ ਸਕਦੇ ਹੋ। ਬਸ਼ਰਤੇ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਹੋਵੇ। ਚੋਣ ਕਮਿਸ਼ਨ ਨੇ ਦਸਤਾਵੇਜ਼ਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ, ਜਿਸਦੀ ਮਦਦ ਨਾਲ ਵੋਟਰ ਆਪਣੀ ਵੋਟ ਪਾ ਸਕਣਗੇ। ਇਸ ਮੰਤਵ ਲਈ ਕਮਿਸ਼ਨ ਨੇ 12 ਦਸਤਾਵੇਜ਼ਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ: 

1. ਪਾਸਪੋਰਟ
2. ਡਰਾਈਵਿੰਗ ਲਾਇਸੈਂਸ
3. ਕੇਂਦਰ ਸਰਕਾਰ/ਰਾਜ ਸਰਕਾਰ/ਜਨਤਕ ਖੇਤਰ ਇਕਾਈ/ਜਨਤਕ ਲਿਮਟਿਡ ਕੰਪਨੀ ਦਾ ਕਰਮਚਾਰੀ ਕਾਰਡ
4. ਸੰਸਦ ਮੈਂਬਰ/ਵਿਧਾਇਕ/MLC ਦੁਆਰਾ ਜਾਰੀ ਕੀਤਾ ਗਿਆ ਸਰਕਾਰੀ ਫੋਟੋ ਪਛਾਣ ਪੱਤਰ।
5. ਬੈਂਕ ਜਾਂ ਡਾਕਘਰ ਦੁਆਰਾ ਜਾਰੀ ਕੀਤੀ ਗਈ ਫੋਟੋ ਵਾਲੀ ਪਾਸਬੁੱਕ।
6. ਪੈਨ (PAN) ਕਾਰਡ
7. ਭਾਰਤ ਦੇ ਰਜਿਸਟਰਾਰ ਜਨਰਲ ਦੁਆਰਾ ਜਾਰੀ ਕੀਤਾ ਗਿਆ ਰਾਸ਼ਟਰੀ ਆਬਾਦੀ ਰਜਿਸਟਰ ਕਾਰਡ।
8. ਮਨਰੇਗਾ ਜੌਬ ਕਾਰਡ
9. ਕਿਰਤ ਮੰਤਰਾਲੇ ਦਾ ਸਿਹਤ ਬੀਮਾ ਸਮਾਰਟ ਕਾਰਡ
10. ਸਮਾਜ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਵਿਲੱਖਣ ਅਪੰਗਤਾ ਪਛਾਣ ਪੱਤਰ (UDID)
11. ਫੋਟੋ ਵਾਲਾ ਪੈਨਸ਼ਨ ਦਸਤਾਵੇਜ਼
12. ਆਧਾਰ ਕਾਰਡ

ਪਿਛਲੀ ਵਾਰ ਦਿੱਲੀ 'ਚ ਕਿੰਨੀ ਹੋਈ ਸੀ ਵੋਟਿੰਗ?
ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ 60% ਤੋਂ ਵੱਧ ਵੋਟਰਾਂ ਵਲੋਂ ਵੋਟ ਪਾਈ ਗਈ ਸੀ। ਸਾਲ 2015 ਵਿੱਚ 67.47% ਵੋਟਿੰਗ ਦਰਜ ਕੀਤੀ ਗਈ ਸੀ ਅਤੇ ਸਾਲ 2020 ਵਿੱਚ 62.60% ਵੋਟਿੰਗ ਦਰਜ ਕੀਤੀ ਗਈ ਸੀ। ਇਸ ਵਾਰ ਵੀ ਚੋਣ ਕਮਿਸ਼ਨ ਵੋਟਿੰਗ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਅੱਜ ਇੱਕੋ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ। ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।


author

rajwinder kaur

Content Editor

Related News