ਮਹਾਰਾਸ਼ਟਰ ''ਚ ਕੁਝ ਮਹੀਨਿਆਂ ''ਚ 70 ਲੱਖ ਵੋਟਰ ਵਧੇ, EC ਉਪਲੱਬਧ ਕਰਵਾਏ ਅੰਕੜਾ : ਰਾਹੁਲ ਗਾਂਧੀ

Monday, Feb 03, 2025 - 04:12 PM (IST)

ਮਹਾਰਾਸ਼ਟਰ ''ਚ ਕੁਝ ਮਹੀਨਿਆਂ ''ਚ 70 ਲੱਖ ਵੋਟਰ ਵਧੇ, EC ਉਪਲੱਬਧ ਕਰਵਾਏ ਅੰਕੜਾ : ਰਾਹੁਲ ਗਾਂਧੀ

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਦੀ ਕੁਝ ਮਹੀਨਿਆਂ ਦੀ ਮਿਆਦ 'ਚ ਹੀ ਰਾਜ 'ਚ ਹਿਮਾਚਲ ਪ੍ਰਦੇਸ਼ ਦੀ ਆਬਾਦੀ ਦੇ ਬਰਾਬਰ ਵੋਟਰਾਂ ਦੀ ਗਿਣਤੀ ਵਧ ਗਈ ਅਤੇ ਅਜਿਹੇ 'ਚ ਚੋਣ ਕਮਿਸ਼ਨ ਨੂੰ ਪ੍ਰਦੇਸ਼ ਦੇ ਵਿਰੋਧੀ ਦਲਾਂ ਨੂੰ ਵੋਟਰ ਸੂਚੀ ਨਾਲ ਜੁੜੇ ਅੰਕੜੇ ਉਪਲੱਬਧ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਲਿਆਂਦੇ ਗਏ ਧੰਨਵਾਦ ਪ੍ਰਸਤਾਵ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਇਹ ਵੀ ਕਿਹਾ ਕਿ ਉਹ ਦੋਸ਼ ਨਹੀਂ ਲਗਾ ਰਹੇ ਹਨ ਪਰ ਕਮਿਸ਼ਨ ਨੂੰ ਇਸ 'ਤੇ ਜਵਾਬ ਦੇਣਾ ਚਾਹੀਦਾ। ਰਾਹੁਲ ਨੇ ਕਿਹਾ,''ਮੈਂ ਇਸ ਸਦਨ ਦੀ ਧਿਆਨ ਮਹਾਰਾਸ਼ਟਰ ਚੋਣਾਂ ਨਾਲ ਜੁੜੇ ਡਾਟਾ ਵੱਲ ਖਿੱਚਣਾ ਚਾਹੁੰਦਾ ਹੈ। ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੇ ਵਿਚਕਾਰ, ਹਿਮਾਚਲ ਪ੍ਰਦੇਸ਼ ਦੀ ਜਨਸੰਖਿਆ ਦੇ ਬਰਾਬਰ ਲੋਕਾਂ ਨੂੰ ਮਹਾਰਾਸ਼ਟਰ ਦੀ ਵੋਟਿੰਗ ਸੂਚੀ 'ਚ ਜੋੜਿਆ ਗਿਆ। ਲਗਭਗ 70 ਲੱਖ ਨਵੇਂ ਵੋਟਰ ਅਚਾਨਕ ਆ ਗਏ।''

ਉਨ੍ਹਾਂ ਦਾ ਕਹਿਣਾ ਸੀ ਕਿ ਮਹਾਰਾਸ਼ਟਰ 'ਚ ਜਿੰਨੇ ਵੋਟਰ 5 ਸਾਲਾਂ 'ਚ ਨਹੀਂ ਜੁੜੇ, ਉਸ ਤੋਂ ਜ਼ਿਆਦਾ ਵੋਟਰ 5 ਮਹੀਨਿਆਂ 'ਚ ਜੁੜ ਗਏ। ਰਾਹੁਲ ਨੇ ਦਾਅਵਾ ਕੀਤਾ,''ਸ਼ਿਰਡੀ ਦੀ ਇਕ ਇਮਾਰਤ 'ਚ 7 ਹਜ਼ਾਰ ਵੋਟਰ ਜੋੜੇ ਗਏ... ਦਿਲਚਸਪ ਗੱਲ ਇਹ ਹੈ ਕਿ ਨਵੇਂ ਵੋਟਰ ਉਨ੍ਹਾਂ ਚੋਣ ਖੇਤਰਾਂ 'ਚ ਜੁੜੇ ਭਾਜਪਾ ਦੀ ਬੜ੍ਹਤ ਮਿਲੀ।'' ਕਾਂਗਰਸ ਆਗੂ ਨੇ ਕਿਹਾ,''ਮੈਂ ਦੋਸ਼ ਨਹੀਂ ਲਗਾ ਰਿਹਾ ਹਾਂ। ਬਸ ਇਹ ਕਹਿ ਰਿਹਾ ਹਾਂ ਕਿ ਚੋਣ ਕਮਿਸ਼ਨ ਨੂੰ ਮਹਾਰਾਸ਼ਟਰ ਚੋਣਾਂ ਦਾ ਡਾਟਾ ਕਾਂਗਰਸ, ਸ਼ਿਵ ਸੈਨਾ (ਉਬਾਠਾ) ਅਤੇ ਰਾਕਾਂਪਾ (ਐੱਸਪੀ) ਨੂੰ ਉਪਲੱਬਧ ਕਰਵਾਉਣਾ ਚਾਹੁੰਦਾ।'' ਇਸ ਤੋਂ ਪਹਿਲੇ ਕਾਂਗਰਸ, ਸ਼ਿਵ ਸੈਨਾ (ਉਬਾਠਾ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇ ਚੋਣ ਕਮਿਸ਼ਨ ਨੂੰ ਵੋਟਰਾਂ ਦੀ ਗਿਣਤੀ 'ਚ ਵਾਧੇ ਨੂੰ ਲੈ ਕੇ ਜਵਾਬ ਮੰਗਿਆ ਸੀ। ਕਾਂਗਰਸ ਨੇ ਪਹਿਲੇ ਦਾਅਵਾ ਕੀਤਾ ਸੀ ਕਿ 5 ਮਹੀਨੇ ਦੀ ਮਿਆਦ 'ਚ ਮਹਾਰਾਸ਼ਟਰ 'ਚ ਹੈਰਾਨੀਜਨਕ ਢੰਗ ਨਾਲ 50 ਲੱਖ ਤੋਂ ਵੱਧ ਵੋਟਰ ਵਧ ਗਏ। ਚੋਣ ਕਮਿਸ਼ਨ ਨੇ ਬੀਤੇ ਦਸੰਬਰ 'ਚ ਕਿਹਾ ਸੀ ਕਿ ਰਾਜ 'ਚ ਵੋਟਰਾਂ ਦੇ ਨਾਂ ਨਾ ਤਾਂ ਮਨਮਾਨੇ ਢੰਗ ਨਾਲ ਜੋੜੇ ਗਏ ਹਨ ਅਤੇ ਨਾ ਹੀ ਹਟਾਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News