''ਤੁਹਾਡਾ ਵੋਟ ਬੇਸ਼ਕੀਮਤੀ ਹੈ, ਉਸ ਨੂੰ ਸਿਰਫ 1100 ਰੁਪਏ ਲਈ ਨਾ ਵੇਚੋ''

Saturday, Jan 25, 2025 - 01:45 PM (IST)

''ਤੁਹਾਡਾ ਵੋਟ ਬੇਸ਼ਕੀਮਤੀ ਹੈ, ਉਸ ਨੂੰ ਸਿਰਫ 1100 ਰੁਪਏ ਲਈ ਨਾ ਵੇਚੋ''

ਨਵੀਂ ਦਿੱਲੀ- 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੋਟਰਾਂ ਨੂੰ ਪੈਸਿਆਂ ਅਤੇ ਤੋਹਫਿਆਂ ਰਾਹੀਂ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਦੀ ਕਥਿਤ ਤੌਰ ’ਤੇ ਕੀਤੀ ਜਾ ਰਹੀ ਕੋਸ਼ਿਸ਼ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਭਾਜਪਾ ’ਤੇ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸੋਨੇ ਦੀ ਚੇਨ, ਸਾੜ੍ਹੀਆਂ, ਬੂਟ ਅਤੇ ਨਕਦੀ ਵੰਡਣ ਦੇ ਦੋਸ਼ ਲਾਏ। ਕੇਜਰੀਵਾਲ ਨੇ ਇਕ ਵੀਡੀਓ ਸੰਦੇਸ਼ ਵਿਚ ਲੋਕਾਂ ਨੂੰ ਕਿਹਾ ਕਿ ਇਹ ਤੁਹਾਡਾ ਪੈਸਾ ਹੈ, ਪੈਸੇ ਲੈ ਲਓ ਪਰ ਆਪਣੀ ਵੋਟ 1100 ਰੁਪਏ ਜਾਂ ਇਕ ਸਾੜ੍ਹੀ ਲਈ ਨਾ ਵੇਚੋ। ਤੁਹਾਡੀ ਵੋਟ ਬੇਸ਼ਕੀਮਤੀ ਹੈ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਦੀ ਬਜਾਏ ਲੋਕਤੰਤਰ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ।

ਉਨ੍ਹਾਂ ਵੋਟਰਾਂ ਨੂੰ ਉਨ੍ਹਾਂ ਲਈ ਵੋਟ ਦਾ ਅਧਿਕਾਰ ਹਾਸਲ ਕਰਨ ਲਈ ਡਾ. ਬੀ. ਆਰ. ਅੰਬੇਡਕਰ ਦੇ ਸੰਘਰਸ਼ ਦੀ ਯਾਦ ਦਵਾਈ। ‘ਆਪ’ ਕਨਵੀਨਰ ਨੇ ਕਿਹਾ, ‘‘ਜੇਕਰ ਸਾਡੀ ਵੋਟ ਖਰੀਦੀ ਗਈ ਤਾਂ ਸਾਡਾ ਲੋਕਤੰਤਰ ਖਤਮ ਹੋ ਜਾਵੇਗਾ। ਸਿਰਫ ਅਮੀਰਾਂ ਦਾ ਸ਼ਾਸਨ ਹੋਵੇਗਾ, ਕਿਸੇ ਨੂੰ ਵੀ ਵੋਟ ਦੇਵੋ ਪਰ ਪੈਸੇ ਵੰਡਣ ਵਾਲਿਆਂ ਨੂੰ ਨਹੀਂ।'' ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸੱਤਾਧਾਰੀ ‘ਆਪ’ ਲਗਾਤਾਰ ਚੌਥੀ ਵਾਰ ਸੱਤਾ ਵਿਚ ਵਾਪਸੀ ਨੂੰ ਲੈ ਕੇ ਜੱਦੋ-ਜਹਿਦ ਕਰ ਰਹੀ ਹੈ, ਉਥੇ ਹੀ ਭਾਜਪਾ 25 ਸਾਲ ਬਾਅਦ ਵਾਪਸੀ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਕੇਜਰੀਵਾਲ ਨੇ ਵੋਟਰਾਂ ਨੂੰ ਡਰਾਉਣ-ਧਮਕਾਉਣ ਦੀ ਚਿੰਤਾ ਵੀ ਸਾਹਮਣੇ ਰੱਖੀ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਵੋਟ ਗੁਪਤ ਰਹੇਗੀ।


author

Tanu

Content Editor

Related News