ਚੋਣਾਂ ਦੌਰਾਨ ਈ. ਵੀ. ਐੱਮ. ''ਚ ਆਈ ਇਹ ਖਰਾਬੀ

Thursday, Nov 23, 2017 - 06:20 PM (IST)

ਨਵੀਂ ਦਿੱਲੀ— ਉਤਰ ਪ੍ਰਦੇਸ਼ 'ਚ ਚੋਣਾਂ ਦੌਰਾਨ ਈ. ਵੀ. ਐੱਮ. 'ਚ ਗੜਬੜੀ ਦਾ ਦਾਅਵਾ ਕੀਤਾ ਗਿਆ ਹੈ। ਇਸ ਦਾਅਵੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਹਾਥੀ ਦੇ ਨਿਸ਼ਾਨ ਸਾਹਮਣੇ ਵਾਲਾ ਬਟਨ ਦਬਾਇਆ ਗਿਆ ਤਾਂ ਲਾਈਟ ਕਮਲ ਦੇ ਨਿਸ਼ਾਨ ਅੱਗੇ ਜਗੀ। ਇਸ 'ਤੇ ਹੁਣ ਚੋਣ ਕਮਿਸ਼ਨ ਦਾ ਪੱਖ ਆਇਆ ਹੈ। ਯੂ. ਪੀ. ਚੋਣ ਕਮਿਸ਼ਨ ਨੇ ਮੰਨਿਆ ਹੈ ਕਿ ਈ. ਵੀ. ਐਮ. 'ਚ ਗੜਬੜੀ ਸੀ ਪਰ ਵੋਟ ਭਾਜਪਾ ਨੂੰ ਨਹੀਂ ਗਈ।
ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਹਾਰਾਸ਼ਟਰ 'ਚ ਭਾਜਪਾ ਦੀ ਸਹਿਯੋਗੀ ਸ਼ਿਵਸੈਨਾ ਨੇ ਯੂ. ਪੀ. ਦੀ ਯੋਗੀ ਅਦਿੱਤਨਾਥ ਸਰਕਾਰ ਅਤੇ ਭਾਜਪਾ 'ਤੇ ਸਵਾਲ ਚੁੱਕੇ ਹਨ। ਸ਼ਿਵ ਸੈਨਾ ਦੇ ਇਕ ਸੰਪਾਦਕ 'ਚ ਲਿਖਿਆ ਹੈ ਕਿ ਯੂ. ਪੀ. ਚੋਣਾਂ 'ਚ ਕਈ ਥਾਵਾਂ 'ਤੇ ਕੋਈ ਵੀ ਬਟਨ ਦਬਾਉਣ 'ਤੇ ਵੋਟ ਭਾਜਪਾ ਨੂੰ ਹੀ ਗਈ ਹੈ।
ਜਦੋਂ ਇਸ ਬਾਰੇ ਜਿਲਾ ਅਧਿਕਾਰੀ ਸਮੀਰ ਵਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਸ ਮਸ਼ੀਨ ਦੀ ਗੱਲ ਕੀਤੀ ਜਾ ਰਹੀ ਹੈ। ਉਸ 'ਚ ਕੁੱਲ 2 ਜਾਂ 3 ਵੋਟਾਂ ਪਈਆਂ ਹੋਣਗੀਆਂ ਤਾਂ ਹੀ ਸ਼ਿਕਾਇਤ ਮਿਲੀ ਕਿ ਇਕ ਜਗ੍ਹਾ ਬਟਨ ਦਬਾਉਣ 'ਤੇ ਹੋਰ ਦੋ ਨਿਸ਼ਾਨਾ ਅੱਗੇ ਲਾਈਟ ਨਜ਼ਰ ਆ ਰਹੀ ਸੀ। ਹਾਲਾਂਕਿ ਉਸ ਨੂੰ ਤੁਰੰਤ ਹੀ ਬਦਲ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਹੁਣ ਇੰਜੀਨਅਰ ਹੀ ਦੱਸ ਸਕਦੇ ਹਨ ਕਿ ਉਸ 'ਚ ਕੀ ਖਰਾਬੀ ਸੀ। 


Related News