Bihar Election 2025: ਚੋਣਾਂ ਦੇ ਇਤਿਹਾਸ ''ਚ ਪਹਿਲੀ ਵਾਰ ਨਹੀਂ ਵਾਪਰੀ ਅਜਿਹੀ ਘਟਨਾ
Friday, Nov 14, 2025 - 02:56 PM (IST)
ਨਵੀਂ ਦਿੱਲੀ : ਬਿਹਾਰ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਵੋਟਿੰਗ ਵਾਲੇ ਦਿਨ ਕਿਸੇ ਸ਼ਖ਼ਸ ਦੀ ਮੌਤ ਨਹੀਂ ਹੋਈ ਅਤੇ ਕਿਸੇ ਵੀ ਹਲਕੇ ਵਿੱਚ ਦੁਬਾਰਾ ਵੋਟਿੰਗ ਕਰਵਾਉਣ ਦੀ ਲੋੜ ਨਹੀਂ ਪਈ। ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਹਿੰਸਾ ਨਾਲ ਪ੍ਰਭਾਵਿਤ ਹੋਈਆਂ ਸਨ। ਇਹਨਾਂ ਹਿੰਸਾ ਦੌਰਾਨ ਕੁਝ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਹਲਕਿਆਂ ਵਿੱਚ ਦੁਬਾਰਾ ਚੋਣਾਂ ਕਰਵਾਉਣੀਆਂ ਪਈਆਂ ਸਨ।
ਪੜ੍ਹੋ ਇਹ ਵੀ : Bihar CM 2025: ਇਤਿਹਾਸ ਰਚਣ ਦੀ ਤਿਆਰੀ 'ਚ ਨਿਤੀਸ਼ ਕੁਮਾਰ! 10ਵੀਂ ਵਾਰ ਬਣ ਸਕਦੇ ਨੇ ਮੁੱਖ ਮੰਤਰੀ
ਅੰਕੜਿਆਂ ਅਨੁਸਾਰ 1985 ਦੀਆਂ ਚੋਣਾਂ ਵਿੱਚ 63 ਲੋਕਾਂ ਦੀਆਂ ਮੌਤਾਂ ਹੋਈਆਂ ਸਨ ਅਤੇ 156 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਵੋਟਿੰਗ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ। 1990 ਦੀਆਂ ਚੋਣਾਂ ਦੌਰਾਨ ਚੋਣ ਨਾਲ ਸਬੰਧਤ ਹਿੰਸਾ ਵਿੱਚ 87 ਲੋਕ ਮਾਰੇ ਗਏ ਸਨ। ਸਾਲ 1995 ਵਿੱਚ ਤਤਕਾਲੀ ਮੁੱਖ ਚੋਣ ਕਮਿਸ਼ਨਰ ਟੀ.ਐੱਨ. ਸ਼ੇਸ਼ਨ ਨੇ ਬੇਮਿਸਾਲ ਹਿੰਸਾ ਅਤੇ ਚੋਣ ਦੁਰਵਿਵਹਾਰ ਕਾਰਨ ਬਿਹਾਰ ਚੋਣਾਂ ਨੂੰ ਚਾਰ ਵਾਰ ਮੁਲਤਵੀ ਕਰਨ ਦਾ ਆਦੇਸ਼ ਦਿੱਤਾ। ਅੰਕੜਿਆਂ ਅਨੁਸਾਰ 2005 ਵਿੱਚ ਹਿੰਸਾ ਅਤੇ ਦੁਰਵਿਵਹਾਰ ਕਾਰਨ 660 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਵੋਟਿੰਗ ਹੋਈ ਸੀ। ਬਿਹਾਰ ਵਿੱਚ ਇਸ ਸਾਲ ਦੋ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਅਤੇ ਗਿਣਤੀ ਜਾਰੀ ਹੈ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
