ਦਿੱਲੀ ਦੀਆਂ 3 ਨਗਰ ਨਿਗਮਾਂ ਦੀ ਚੋਣ ਅਪ੍ਰੈਲ ਨੂੰ, ਇਹ ਦਿਲਚਸਪ ਹੋਣਗੇ ਚੋਣ ਨਿਸ਼ਾਨ

Monday, Mar 07, 2022 - 02:21 AM (IST)

ਦਿੱਲੀ ਦੀਆਂ 3 ਨਗਰ ਨਿਗਮਾਂ ਦੀ ਚੋਣ ਅਪ੍ਰੈਲ ਨੂੰ, ਇਹ ਦਿਲਚਸਪ ਹੋਣਗੇ ਚੋਣ ਨਿਸ਼ਾਨ

ਨਵੀਂ ਦਿੱਲੀ– ਦਿੱਲੀ ਦੀਆਂ ਤਿੰਨੋਂ ਨਗਰ ਨਿਗਮਾਂ ਦੀ ਚੋਣ ਇਸ ਸਾਲ ਅਪ੍ਰੈਲ ’ਚ ਹੋਵੇਗੀ। ਚੋਣਾਂ ’ਚ ਹਿੱਸਾ ਲੈਣ ਵਾਲੇ ਆਜ਼ਾਦ ਉਮੀਦਵਾਰਾਂ ਨੂੰ ਦਿਲਚਸਪ ਚੋਣ ਨਿਸ਼ਾਨ ਮਿਲਣਗੇ। ਦਿੱਲੀ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਤਿੰਨਾਂ ਨਗਰ ਨਿਗਮਾਂ ਦੇ 272 ਵਾਰਡਾਂ ’ਚ ਖੜ੍ਹੇ ਹੋਣ ਵਾਲੇ ਆਜ਼ਾਦ ਉਮੀਦਵਾਰਾਂ ਨੂੰ ਸੇਬ, ਅੰਗੂਰ, ਅਨਾਨਾਸ, ਬਿਸਕੁਟ, ਕੇਕ, ਬ੍ਰੈੱਡ, ਪ੍ਰੈਸ਼ਕ ਕੁੱਕਰ, ਗੰਨਾ ਕਿਸਾਨ, ਨੂਡਲਸ ਦਾ ਕਟੋਰਾ, ਆਈਸਕ੍ਰੀਮ, ਦਰਵਾਜ਼ੇ ਦਾ ਹੈਂਡਲ ਵਰਗੇ ਚੋਣ ਨਿਸ਼ਾਨ ਮਿਲਣਗੇ। 

ਇਹ ਖ਼ਬਰ ਪੜ੍ਹੋ- PAK v AUS : ਤੀਜੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 271/2
ਕਮਿਸ਼ਨ ਮੁਤਾਬਿਕ ਕੁੱਲ 197 ਅਜਿਹੇ ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ। ਹਰ ਉਮੀਦਵਾਰ ਨੂੰ ਆਪਣੇ ਵਲੋਂ ਬਦਲ ਵਜੋਂ ਚੁਣੇ ਗਏ ਤਿੰਨ ਨਿਸ਼ਾਨਾਂ ਦਾ ਜ਼ਿਕਰ ਨਾਮਜ਼ਦਗੀ ਕਾਗਜ਼ ’ਚ ਕਰਨਾ ਪਏਗਾ। ਜੇ ਚੋਣ ਨਿਸ਼ਾਨ ਨੂੰ ਇਕ ਤੋਂ ਵੱਧ ਉਮੀਦਵਾਰ ਨੇ ਮੰਗਿਆ ਤਾਂ ਚੋਣ ਅਧਿਕਾਰੀ ਲਾਟਰੀ ਰਾਹੀਂ ਨਿਸ਼ਾਨ ਦੀ ਵੰਡ ਕਰਨਗੇ। ਭਾਰਤੀ ਜਨਤਾ ਪਾਰਟੀ, ਕਾਂਗਰਸ, ਬਹੁਜਨ ਸਮਾਜ ਪਾਰਟੀ, ਮਾਰਕਸੀ ਪਾਰਟੀ, ਸੀ. ਪੀ. ਆਈ., ਤ੍ਰਿਣਮੂਲ ਕਾਂਗਰਸ, ਹੋਰਨਾਂ ਪਾਰਟੀਆਂ ਨੂੰ ਉਨ੍ਹਾਂ ਲਈ ਰਾਖਵੇਂ ਚੋਣ ਨਿਸ਼ਾਨ ਵੰਡੇ ਜਾਣਗੇ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਮੈਚ 'ਚ ਧੀ ਦੇ ਨਾਲ ਪਹੁੰਚੀ ਪਾਕਿਸਤਾਨੀ ਕਪਤਾਨ, ICC ਨੇ ਕੀਤਾ ਸਲਾਮ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News