ਡਾਇਰੀ ਨੂੰ ਵਿਰਾਮ, ਜਮ ਕੇ ਕਰੋ ਵੋਟਿੰਗ

05/19/2019 2:54:57 PM

ਨਵੀਂ ਦਿੱਲੀ/ਜਲੰਧਰ— ਪਿਛਲੇ 2 ਮਹੀਨੇ ਤੋਂ ਲਗਾਤਾਰ ਚਲ ਰਹੇ ਚੋਣ ਪ੍ਰਚਾਰ ਦੌਰਾਨ ਇਸ ਇਲੈਕਸ਼ਨ ਡਾਇਰੀ ਦੇ ਜ਼ਰੀਏ 'ਜਗ ਬਾਣੀ' ਨੇ ਆਪਣੇ ਪਾਠਕਾਂ ਲਈ ਇਤਿਹਾਸ ਦੇ ਤਮਾਮ ਸਿਆਸੀ ਕਿੱਸਿਆਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀਆਂ ਦੀ ਕਾਰਗੁਜ਼ਾਰੀ, ਉਨ੍ਹਾਂ ਦੀਆਂ ਸਫਲਤਾਵਾਂ, ਉਨ੍ਹਾਂ ਦੀ ਵੱਡੀ ਭੁੱਲ, ਭਾਰਤ ਦੀ ਤਰੱਕੀ 'ਚ ਛੂਹੀਆਂ ਨਵੀਆਂ ਮੰਜ਼ਲਾਂ ਦੇ ਨਾਲ-ਨਾਲ ਸਿਆਸਤ 'ਚ ਗਿਰਾਵਟ ਦੇ ਤਮਾਮ ਕਿੱਸੇ ਪ੍ਰਕਾਸ਼ਿਤ ਕੀਤੇ। ਉਮੀਦ ਹੈ ਕਿ ਪਾਠਕਾਂ ਨੂੰ 'ਜਗ ਬਾਣੀ' ਦੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। 

ਅੱਜ ਚੋਣਾਂ ਦੇ ਆਖਰੀ ਦੌਰ ਲਈ ਵੋਟਿੰਗ ਹੋ ਰਹੀ ਹੈ। ਲਿਹਾਜ਼ਾ ਅੱਜ ਅਸੀਂ ਇਸ ਇਲੈਕਸ਼ਨ ਡਾਇਰੀ ਨੂੰ ਵਿਰਾਮ ਦੇ ਰਹੇ ਹਾਂ। 1947 'ਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ 1951 'ਚ ਚੋਣਾਂ ਹੋਈਆਂ ਸਨ ਤਾਂ 44,87 ਫੀਸਦੀ ਲੋਕਾਂ ਨੇ ਵੋਟਿੰਗ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। 2014 'ਚ ਇਹ ਵੋਟਿੰਗ 66.44 ਫੀਸਦੀ ਤਕ ਪਹੁੰਚੀ ਹੈ। ਪਿਛਲੇ 68 ਸਾਲਾਂ 'ਚ ਦੇਸ਼ ਦੇ ਲੋਕਤੰਤਰ ਨੇ ਲੰਬਾ ਸਫਰ ਤੈਅ ਕੀਤਾ ਹੈ ਪਰ ਇਸ ਦੇ ਬਾਵਜੂਦ ਅਸੀਂ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਹਨ, ਜਿਥੇ 90 ਫੀਸਦੀ ਤੋਂ ਵਧ ਵੋਟਿੰਗ ਹੁੰਦੀ ਹੈ। ਲਿਹਾਜ਼ਾ ਅੱਜ ਅਸੀਂ ਆਪਣੇ ਪਾਠਕਾਂ ਤੋਂ ਇਸ ਡਾਇਰੀ ਦੇ ਜ਼ਰੀਏ ਅਪੀਲ ਕਰਦੇ ਹਨ ਕਿ ਵੋਟ ਦੇਣਾ ਤੁਹਾਡਾ ਅਧਿਕਾਰ ਹੈ। ਲਿਹਾਜ਼ਾ ਤੁਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ। ਤੁਹਾਡੀ ਸਿਆਸੀ ਪਸੰਦ ਜਾਂ ਨਾਪਸੰਦ ਕੋਈ ਵੀ ਹੋ ਸਕਦੀ ਹੈ ਪਰ ਇਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਵੋਟ ਪਾਉਣਾ ਜ਼ਰੂਰੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜਾਗਰੂਕ ਪਾਠਕ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨਗੇ।


Tanu

Content Editor

Related News