EC ਨੇ ਉਤਰਾਖੰਡ-ਪੱਛਮੀ ਬੰਗਾਲ ਵਿਧਾਨ ਸਭਾ ਸੀਟਾਂ ''ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

Friday, Oct 25, 2019 - 05:05 PM (IST)

EC ਨੇ ਉਤਰਾਖੰਡ-ਪੱਛਮੀ ਬੰਗਾਲ ਵਿਧਾਨ ਸਭਾ ਸੀਟਾਂ ''ਤੇ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

ਨਵੀਂ ਦਿੱਲੀ— ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਅਗਲੇ ਹੀ ਚੋਣ ਕਮਿਸ਼ਨ ਨੇ ਉਤਰਾਖੰਡ ਦੀ ਇਕ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਤਿੰਨ ਖਾਲੀ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਉਤਰਾਖੰਡ ਦੀ ਪਿਥੌਰਾਗੜ੍ਹ ਸੀਟ ਅਤੇ ਪੱਛਮੀ ਬੰਗਾਲ ਦੀ ਕਰੀਮਪੁਰ, ਕਲਿਆਗੰਜ ਅਤੇ ਖੜਗਪੁਰ ਸਦਰ ਸੀਟਾਂ ਇਸ 'ਚ ਸ਼ਾਮਲ ਹਨ। ਉਤਰਾਖੰਡ ਦੀਆਂ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ 30 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਜ਼ਿਮਨੀ ਚੋਣਾਂ ਲਈ ਵੋਟਿੰਗ 25 ਨਵੰਬਰ ਨੂੰ ਹੋਵੇਗੀ ਅਤੇ ਨਤੀਜੇ 28 ਨਵੰਬਰ ਨੂੰ ਆਉਣਗੇ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਰਾਜ ਸਰਕਾਰਾਂ ਦੀ ਅਪੀਲ 'ਤੇ ਇਨ੍ਹਾਂ ਦੋਹਾਂ ਰਾਜਾਂ 'ਚ ਜ਼ਿਮਨੀ ਚੋਣਾਂ ਨਹੀਂ ਕਰਵਾਈਆਂ ਗਈਆਂ ਸਨ।

PunjabKesariਦਰਅਸਲ ਉਤਰਾਖੰਡ 'ਚ ਸਥਾਨਕ ਬਾਡੀ ਚੋਣਾਂ ਅਤੇ ਪੱਛਮੀ ਬੰਗਾਲ ਸਰਕਾਰ 'ਚ ਦੁਰਗਾ ਪੂਜਾ ਉਤਸਵ ਦਾ ਹਵਾਲਾ ਦਿੱਤੇ ਜਾਣ ਕਾਰਨ ਜ਼ਿਮਨੀ ਚੋਣਾਂ ਨੂੰ ਟਾਲ ਦਿੱਤਾ ਗਿਆ ਸੀ। ਜ਼ਰੂਰੀ ਹੋਇਆ ਤਾਂ ਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ 'ਤੇ 5 ਦਸੰਬਰ ਨੂੰ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ, ਕਿਉਂਕਿ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਨਾਲ ਸੰਬੰਧਤ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਪੈਂਡਿੰਗ ਹੈ ਅਤੇ ਇਸ 'ਤੇ ਅਗਲੇ ਕੁਝ ਦਿਨਾਂ 'ਚ ਫੈਸਲਾ ਲਿਆ ਜਾਵੇਗਾ।


author

DIsha

Content Editor

Related News