ਪਾਰਦਰਸ਼ੀ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਦੇ ਨਿਯਮ, ਸਿਆਸੀ ਪਾਰਟੀਆਂ ਨੂੰ ਪਾਲਣਾ ਕਰਨਾ ਜ਼ਰੂਰੀ

Saturday, Mar 16, 2024 - 12:56 PM (IST)

ਨਵੀਂ ਦਿੱਲੀ- ਚੋਣ ਕਮਿਸ਼ਨ ਵਲੋਂ ਅੱਜ ਯਾਨੀ 16 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕੀਤਾ ਜਾਵੇਗਾ। ਐਲਾਨ ਦੇ ਨਾਲ ਹੀ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗੀ, ਜਿਸ ਨਾਲ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲੱਗ ਜਾਣਗੀਆਂ। ਦੱਸਣਯੋਗ ਹੈ ਕਿ ਬਿਨਾਂ ਕਿਸੇ ਰੁਕਾਵਟ ਦੇ ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਵਜੋਂ ਕੁਝ ਨਿਯਮ ਅਤੇ ਮਾਪਦੰਡ ਤੈਅ ਕੀਤੇ ਹਨ, ਜਿਨ੍ਹਾਂ ਦਾ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੇ ਲਾਜ਼ਮੀ ਤੌਰ 'ਤੇ ਪਾਲਣਾ ਕਰਨੀ ਹੁੰਦੀ ਹੈ। 

ਜਲੂਸ ਲਈ ਕੀ ਨਿਯਮ ਹਨ?

  • ਜਲੂਸ ਕੱਢਣ ਤੋਂ ਪਹਿਲਾਂ ਇਸ ਦੇ ਸ਼ੁਰੂ ਹੋਣ ਦੇ ਸਮੇਂ, ਰੂਟ ਅਤੇ ਸਮਾਪਤੀ ਦੇ ਸਮੇਂ ਅਤੇ ਸਥਾਨ ਦੀ ਅਗਾਊਂ ਜਾਣਕਾਰੀ ਪੁਲਸ ਨੂੰ ਦੇਣੀ ਪਵੇਗੀ।
  • ਪਹਿਲਾਂ ਪਤਾ ਲਗਾ ਲਓ ਕਿ ਜਿੱਥੋਂ ਤੁਸੀਂ ਜਲੂਸ ਕੱਢ ਰਹੇ ਹੋ, ਉਸ ਖੇਤਰ ਵਿਚ ਕੋਈ ਪਾਬੰਦੀਆਂ ਹਨ ਜਾਂ ਨਹੀਂ।
  • -ਜਲੂਸ ਦਾ ਪ੍ਰਬੰਧ ਇਸ ਤਰ੍ਹਾਂ ਕਰੋ ਕਿ ਆਵਾਜਾਈ ਪ੍ਰਭਾਵਿਤ ਨਾ ਹੋਵੇ।
  • ਜੇਕਰ ਇਕ ਤੋਂ ਵੱਧ ਸਿਆਸੀ ਪਾਰਟੀਆਂ ਇਕੋ ਦਿਨ ਅਤੇ ਇਕੋ ਰੂਟ 'ਤੇ ਜਲੂਸ ਕੱਢਣ ਦੀ ਤਜਵੀਜ਼ ਰੱਖਦੀਆਂ ਹਨ, ਤਾਂ ਸਮੇਂ ਬਾਰੇ ਪਹਿਲਾਂ ਹੀ ਚਰਚਾ ਕਰੋ।
  • ਸੜਕ ਦੇ ਸੱਜੇ ਪਾਸੇ ਤੋਂ ਜਲੂਸ ਕੱਢਿਆ ਜਾਵੇ।
  • ਜਲੂਸ ਦੌਰਾਨ ਹਥਿਆਰ ਜਾਂ ਹੋਰ ਹਾਨੀਕਾਰਕ ਸਮੱਗਰੀ ਲੈ ਕੇ ਨਾ ਜਾਓ।
  • ਡਿਊਟੀ 'ਤੇ ਤਾਇਨਾਤ ਪੁਲਸ ਦੀਆਂ ਹਦਾਇਤਾਂ ਅਤੇ ਸਲਾਹ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਵੋਟਿੰਗ ਦੇ ਦਿਨ ਲਈ ਨਿਰਦੇਸ਼

  • ਵੋਟਾਂ ਵਾਲੇ ਦਿਨ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਇਹ ਯਕੀਨੀ ਬਣਾਉਣ ਕਿ-
  • ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਆਪਣੇ ਅਧਿਕਾਰਤ ਵਰਕਰਾਂ ਨੂੰ ਬੈਜ ਜਾਂ ਪਛਾਣ ਪੱਤਰ ਦੇਣ।
  • ਚੋਣ ਡਿਊਟੀ 'ਤੇ ਤਾਇਨਾਤ ਅਧਿਕਾਰੀਆਂ ਦਾ ਸਹਿਯੋਗ ਕੀਤਾ ਜਾਵੇ।
  • ਵੋਟਰਾਂ ਨੂੰ ਦਿੱਤੀ ਜਾਣ ਵਾਲੀ ਪਰਚੀ ਸਾਦੇ ਕਾਗਜ਼ 'ਤੇ ਹੋਣੀ ਚਾਹੀਦੀ ਹੈ, ਇਸ 'ਤੇ ਕਿਸੇ ਕਿਸਮ ਦਾ ਚੋਣ ਨਿਸ਼ਾਨ, ਉਮੀਦਵਾਰ ਜਾਂ ਪਾਰਟੀ ਦਾ ਨਾਂ ਨਹੀਂ ਹੋਣਾ ਚਾਹੀਦਾ।
  • ਵੋਟਿੰਗ ਵਾਲੇ ਦਿਨ ਅਤੇ ਉਸ ਤੋਂ 48 ਘੰਟੇ ਪਹਿਲਾਂ ਕਿਸੇ ਨੂੰ ਵੀ ਸ਼ਰਾਬ ਨਾ ਵੰਡੀ ਜਾਵੇ।
  • ਪੋਲਿੰਗ ਕੇਂਦਰ ਦੇ ਨੇੜੇ ਲਗਾਏ ਗਏ ਕੈਂਪਾਂ ਵਿਚ ਬੇਲੋੜੀ ਭੀੜ ਨਾ ਇਕੱਠੀ ਕਰੋ।
  • ਕੈਂਪ ਦੀਆਂ ਸਾਂਝੀਆਂ ਥਾਵਾਂ 'ਤੇ ਕੋਈ ਵੀ ਪੋਸਟਰ, ਝੰਡਾ, ਪ੍ਰਤੀਕ ਜਾਂ ਹੋਰ ਪ੍ਰਚਾਰ ਸਮੱਗਰੀ ਪ੍ਰਦਰਸ਼ਿਤ ਨਹੀਂ ਹੋਣੀ ਚਾਹੀਦੀ।
  • ਵੋਟਿੰਗ ਵਾਲੇ ਦਿਨ ਵਾਹਨ ਚਲਾਉਣ ਲਈ ਪਰਮਿਟ ਪ੍ਰਾਪਤ ਕਰੋ।

ਪੋਲਿੰਗ ਬੂਥ

ਵੋਟਰਾਂ ਤੋਂ ਇਲਾਵਾ ਕੋਈ ਵੀ ਵਿਅਕਤੀ, ਜਿਸ ਕੋਲ ਚੋਣ ਕਮਿਸ਼ਨ ਦਾ ਵੈਧ ਪਾਸ ਨਹੀਂ ਹੈ, ਪੋਲਿੰਗ ਬੂਥ ਦੇ ਅੰਦਰ ਦਾਖ਼ਲ ਨਹੀਂ ਹੋਣਾ ਚਾਹੀਦਾ।

ਆਬਜ਼ਰਵਰ

ਆਬਜ਼ਰਵਰ ਦੀ ਨਿਯੁਕਤੀ ਚੋਣ ਕਮਿਸ਼ਨ ਕਰਦਾ ਹੈ। ਜੇਕਰ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਨੂੰ ਚੋਣਾਂ ਦੇ ਸੰਚਾਲਨ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਉਨ੍ਹਾਂ ਨੂੰ ਆਬਜ਼ਰਵਰ ਦੇ ਧਿਆਨ ਵਿਚ ਲਿਆ ਸਕਦੇ ਹਨ।

ਸੱਤਾਧਾਰੀ ਪਾਰਟੀ ਦੇ ਵੀ ਹਨ ਨਿਯਮ

  • ਮੰਤਰੀ ਸਰਕਾਰੀ ਦੌਰਿਆਂ ਦੇ ਸਮੇਂ ਚੋਣ ਪ੍ਰਚਾਰ ਨਾ ਕਰਨ।
  • ਸਰਕਾਰੀ ਜਹਾਜ਼ਾਂ ਅਤੇ ਗੱਡੀਆਂ ਦੀ ਵਰਤੋਂ ਪਾਰਟੀ ਦੇ ਹਿੱਤ ਲਈ ਨਾ ਕਰੋ। 
  • ਸਰਕਾਰੀ ਮਸ਼ੀਨਰੀ ਅਤੇ ਕਰਮਚਾਰੀਆਂ ਦਾ ਇਸਤੇਮਾਲ ਪਾਰਟੀ ਹਿੱਤ 'ਚ ਨਾ ਕਰੋ। 
  • ਸਰਕਾਰੀ ਮਸ਼ੀਨਰੀ ਅਤੇ ਕਰਮਚਾਰੀ ਪਾਰਟੀ ਦੇ ਹਿੱਤ ਵਿੱਚ ਨਾ ਵਰਤਣ।
  • ਹੈਲੀਪੈਡ 'ਤੇ ਸੱਤਾਧਾਰੀ ਧਿਰ ਦਾ ਏਕਾਧਿਕਾਰ ਨਾ ਦਿਖਾਓ।
  • ਸਰਕਾਰੀ ਫੰਡਾਂ ਨਾਲ ਪਾਰਟੀ ਦਾ ਪ੍ਰਚਾਰ ਨਾ ਕਰੋ।
  • ਕੇਂਦਰ ਜਾਂ ਰਾਜ ਸਰਕਾਰ ਦੇ ਮੰਤਰੀਆਂ, ਉਮੀਦਵਾਰਾਂ, ਵੋਟਰਾਂ ਜਾਂ ਏਜੰਟਾਂ ਤੋਂ ਇਲਾਵਾ ਹੋਰ ਲੋਕ ਪੋਲਿੰਗ ਬੂਥ ਵਿਚ ਦਾਖਲ ਨਾ ਹੋਣ।

DIsha

Content Editor

Related News