ਪੰਜਾਬ ਸਮੇਤ 5 ਸੂਬਿਆਂ ’ਚ ਸਮੇਂ ’ਤੇ ਹੋਣਗੀਆਂ ਵਿਧਾਨ ਸਭਾ ਚੋਣਾਂ, ਚੋਣ ਕਮਿਸ਼ਨ ਨੇ ਦਿੱਤਾ ਭਰੋਸਾ

Wednesday, Jun 02, 2021 - 10:16 AM (IST)

ਪੰਜਾਬ ਸਮੇਤ 5 ਸੂਬਿਆਂ ’ਚ ਸਮੇਂ ’ਤੇ ਹੋਣਗੀਆਂ ਵਿਧਾਨ ਸਭਾ ਚੋਣਾਂ, ਚੋਣ ਕਮਿਸ਼ਨ ਨੇ ਦਿੱਤਾ ਭਰੋਸਾ

ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਸੁਸ਼ੀਲ ਚੰਦਰਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ 5 ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਣੀਪੁਰ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਸਮੇਂ ’ਤੇ ਕਰਾ ਸਕਣ ਦਾ ਭਰੋਸਾ ਹੈ। 

ਇਹ ਵੀ ਪੜ੍ਹੋ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ’ਚ 'ਮਈ' ਸਭ ਤੋਂ ਖ਼ਰਾਬ ਮਹੀਨਾ ਰਿਹਾ, 35.63 ਫ਼ੀਸਦੀ ਹੋਈਆਂ ਮੌਤਾਂ

ਚੰਦਰਾ ਨੇ ਇਕ ਇੰਟਰਵਿਊ ’ਚ ਕਿਹਾ, ‘‘ਜਿਵੇਂ ਕ‌ਿ ਤੁਹਾਨੂੰ ਪਤਾ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਕਮਜ਼ੋਰ ਹੋ ਰਹੀ ਹੈ ਅਤੇ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਕਾਫ਼ੀ ਘੱਟ ਹੈ। ਅਸੀਂ ਮਹਾਮਾਰੀ ਦੌਰਾਨ ਬਿਹਾਰ ਤੋਂ ਬਾਅਦ ਪੱਛਮੀ ਬੰਗਾਲ, ਆਸਾਮ, ਤਮਿਲਨਾਡੂ, ਕੇਰਲ ਅਤੇ ਕੇਂਦਰ ਸ਼ਾਸਿਤ ਪੁੱਡੂਚੇਰੀ ’ਚ ਚੋਣਾਂ ਕਰਵਾਈਆਂ। ਅਸੀਂ ਮਹਾਮਾਰੀ ’ਚ ਵੀ ਚੋਣਾਂ ਕਰਾਉਣ ਦਾ ਕਾਫ਼ੀ ਤਜਰਬਾ ਹਾਸਲ ਕੀਤਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਹੁਣ ਮਹਾਮਾਰੀ ਦੇ ਕਮਜ਼ੋਰ ਹੋਣ ਅਤੇ ਛੇਤੀ ਹੀ ਇਸ ਦੇ ਖ਼ਤਮ ਹੋਣ ਦੀਆਂ ਉਮੀਦਾਂ ਦਰਮਿਆਨ ਅਸੀਂ ਅਗਲੀਆਂ 5 ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਿਲਕੁੱਲ ਤੈਅ ਪ੍ਰੋਗਰਾਮ ਦੇ ਅਨੁਸਾਰ ਸਮੇਂ ’ਤੇ ਕਰਾਉਣ ਦੀ ਸਥਿਤੀ ’ਚ ਹੋਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਕਿ ਅਸੀਂ ਵਿਧਾਨ ਸਭਾਵਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਚੋਣਾਂ ਕਰਵਾ ਈਏ ਅਤੇ ਜੇਤੂ ਉਮੀਦਵਾਰਾਂ ਦੀ ਸੂਚੀ ਰਾਜਪਾਲ ਨੂੰ ਸੌਂਪ ਦੇਈਏ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ SC ਨੇ ਕੇਂਦਰ ਨੂੰ ਕੀਤੇ ਸਵਾਲ, ਕਿਹਾ- ਪੂਰੇ ਦੇਸ਼ 'ਚ ਦਵਾਈ ਦੀ ਹੋਵੇ ਇਕ ਕੀਮਤ


author

DIsha

Content Editor

Related News