ਚੋਣ ਕਮਿਸ਼ਨ ਨੇ ਟਵਿਟਰ ਨੂੰ ਐਗਜ਼ਿਟ ਪੋਲ ਸਬੰਧੀ ਪੋਸਟ ਹਟਾਉਣ ਲਈ ਕਿਹਾ

05/15/2019 11:21:07 PM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਟਵਿਟਰ ਇੰਡੀਆ ਜਤੋਂ ਲੋਕ ਸਭਾ ਚੋਣ 2019 ਦੇ ਐਗਜ਼ਿਟ ਪੋਲ ਨਾਲ ਸਬੰਧਿਤ ਸਾਰੇ ਟਵੀਟਸ ਨੂੰ ਹਟਾਉਣ ਦਾ ਆਦੇਸ਼ ਦਿੱਤਾ ਹੈ। ਦੱਸ ਦਈਏ ਕਿ ਹਾਲ ਹੀ 'ਚ ਲੋਕ ਸਭਾ ਚੋਣ ਤੋਂ ਪਹਿਲਾਂ ਕੁਝ ਸਰਵੇ ਤੇ ਐਗਜਿਟ ਪੋਲ ਵਾਇਰਲ ਹੋ ਰਹੇ ਹਨ, ਜਿਸ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਇਹ ਫੈਸਲਾ ਕੀਤਾ ਹੈ।
ਕਮਿਸ਼ਨ ਨੇ ਬੁੱਧਵਾਰ ਨੂੰ ਸੱਤਵੇਂ ਪੜਾਅ ਦੀ ਚੋਣ ਤਿਆਰੀਆਂ ਨੂੰ ਲੈ ਕੇ ਬੈਠਕ ਕੀਤੀ ਸੀ, ਇਸ ਬੈਠਕ 'ਚ ਕਈ ਵੱਡੇ ਫੈਸਲੇ ਲਏ ਗਏ। ਪੱਛਮੀ ਬੰਗਾਲ 'ਚ ਜਾਰੀ ਹਿੰਸਾ ਨੂੰ ਦੇਖਦੇ ਹੋਏ ਕਮਿਸ਼ਨ ਨੇ 72 ਘੰਟੇ ਪਹਿਲਾਂ ਚੋਣ ਪ੍ਰਚਾਰ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ।
ਉਥੇ ਹੀ ਪੱਛਮੀ ਬੰਗਾਲ ਦੇ ਕਈ ਵੱਡੇ ਅਧਿਕਾਰੀਆਂ 'ਤੇ ਸਜ਼ਾਯੋਗ ਕਾਰਵਾਈ ਕੀਤੀ ਗਈ ਹੈ। ਸੂਬੇ ਦੇ ਮੁੱਖ ਸਕੱਤਰ ਤੇ ਗ੍ਰਹਿ ਸਕੱਤਰ ਦੀ ਛੁੱਟੀ ਕਰ ਦਿੱਤੀ ਗਈ ਹੈ, ਤਾਂ ਸੂਬੇ ਦੇ ਏ.ਡੀ.ਜੀ. ਸੀ.ਆਈ.ਡੀ. ਰਾਜੀਵ ਕੁਮਾਰ ਦਾ ਕੇਂਦਰੀ ਗ੍ਰਹਿ ਮੰਤਰਾਲਾ 'ਚ ਤਬਾਦਲਾ ਕਰ ਦਿੱਤਾ ਗਿਆ ਹੈ।


Inder Prajapati

Content Editor

Related News