ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਹੁਣ ਸ਼ਰਦ ਪਵਾਰ ਦੇ ਬੈਗ ਦੀ ਲਈ ਗਈ ਤਲਾਸ਼ੀ

Sunday, Nov 17, 2024 - 12:51 PM (IST)

ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਹੁਣ ਸ਼ਰਦ ਪਵਾਰ ਦੇ ਬੈਗ ਦੀ ਲਈ ਗਈ ਤਲਾਸ਼ੀ

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਐਤਵਾਰ ਨੂੰ ਬਾਰਾਮਤੀ ਹੈਲੀਪੈਡ 'ਤੇ ਚੋਣ ਕਰਮਚਾਰੀਆਂ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਦੇ ਬੈਗ ਦੀ ਤਲਾਸ਼ੀ ਲਈ। ਪਵਾਰ ਦੇ ਸਹਿਯੋਗੀ ਨੇ ਕਿਹਾ ਕਿ ਐੱਨਸੀਪੀ (ਸ਼ਰਦ ਚੰਦਰ ਪਵਾਰ) ਮੁਖੀ ਸੋਲਾਪੁਰ 'ਚ ਇਕ ਚੋਣ ਰੈਲੀ 'ਚ ਸ਼ਾਮਲ ਹੋਣ ਜਾ ਰਹੇ ਸਨ। ਰਾਜ 'ਚ 20 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਲਈ ਚੋਣ ਜ਼ਾਬਤਾ ਲਾਗੂ ਹੈ। ਪਵਾਰ ਦੇ ਸਹਿਯੋਗੀ ਨੇ ਕਿਹਾ,''ਪਵਾਰ ਸਾਹਿਬ ਸੋਲਾਪੁਰ ਦੇ ਕਰਮਾਲਾ 'ਚ ਚੋਣ ਰੈਲੀ 'ਚ ਹਿੱਸਾ ਲੈਣ ਜਾ ਰਹੇ ਸਨ, ਜਦੋਂ ਬਾਰਾਮਤੀ ਹੈਲੀਪੈਡ 'ਤੇ ਉਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ਤੋਂ ਬਾਅਦ, ਉਹ ਹੈਲੀਕਾਪਟਰ 'ਤੇ ਸਵਾਰ ਹੋ ਕੇ ਰੈਲੀ ਲਈ ਰਵਾਨਾ ਹੋਏ ਸਨ।'' ਚੋਣ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ 'ਚ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬੈਗ ਦੀ ਵੀ ਤਲਾਸ਼ੀ ਲਈ ਸੀ।

ਬਾਅਦ 'ਚ ਰਾਜ ਦੀ ਸਾਬਕਾ ਮੰਤਰੀ ਅਤੇ ਟੇਓਸਾ ਤੋਂ ਕਾਂਗਰਸ ਵਿਧਾਇਕ ਯਸ਼ੋਮਤੀ ਠਾਕੁਰ ਨੇ ਚੋਣ ਅਧਿਕਾਰੀਆਂ ਦੀ ਕਾਰਵਾਈ 'ਤੇ ਸਵਾਲ ਚੁੱਕਿਆ ਅਤੇ ਪੁੱਛਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਬੈਗ ਦੀ ਜਾਂਚ ਕਿਉਂ ਨਹੀਂ ਕਰ ਰਹੇ ਹਨ। ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਨੇਤਾ ਊਧਵ ਠਾਕਰੇ ਦੇ ਬੈਗ ਦੀ ਜਾਂਚ ਅਤੇ ਉਨ੍ਹਾਂ ਵਲੋਂ ਇਸ ਦਾ ਵੀਡੀਓ ਸਾਂਝਾ ਕਰਨ ਤੋਂ ਬਾਅਦ ਇਹ ਮੁੱਦਾ ਰਾਜ ਦੀ ਚੋਣ ਮੁਹਿੰਮ 'ਚ ਸੁਰਖੀਆਂ 'ਚ ਆਇਆ। ਠਾਕਰੇ ਨੇ ਚੋਣ ਅਧਿਕਾਰੀਆਂ ਤੋਂ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤਸ਼ਾਹ, ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਬੈਗ ਦੀ ਵੀ ਜਾਂਚ ਕੀਤੀ। ਪਿਛਲੇ ਕੁਝ ਦਿਨਾਂ ਤੋਂ ਵੀਡੀਓ ਸਾਹਮਣੇ ਆਏ ਹਨ ਕਿ ਚੋਣ ਅਧਿਕਾਰੀਆਂ ਦੁਆਰਾ ਸ਼ਾਹ, ਮੁੱਖ ਮੰਤਰੀ ਸ਼ਿੰਦੇ, ਉਪ ਮੁੱਖ ਮੰਤਰੀ ਫੜਨਵੀਸ ਅਤੇ ਅਜੀਤ ਪਵਾਰ ਦੇ ਬੈਗਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News