72 ਘੰਟਿਆਂ ਲਈ ਚੋਣ ਪ੍ਰਚਾਰ ਨਹੀਂ ਕਰ ਸਕਣਗੇ ਨਵਜੋਤ ਸਿੰਘ ਸਿੱਧੂ
Monday, Apr 22, 2019 - 10:08 PM (IST)

ਨਵੀਂ ਦਿੱਲੀ/ਜਲੰਧਰ, (ਏਜੰਸੀ)- ਚੋਣ ਕਮਿਸ਼ਨ ਵਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ 72 ਘੰਟਿਆਂ ਲਈ ਚੋਣ ਪ੍ਰਚਾਰ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ ਤੇ ਇਹ ਰੋਕ ਕੱਲ ਸਵੇਰ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਕੱਲ ਤੋਂ ਨਾ ਕੋਈ ਪਬਲਿਕ ਮੀਟਿੰਗ ਕਰਨਗੇ ਨਾ ਹੀ ਕੋਈ ਪ੍ਰੈਸ ਕਾਨਫਰੰਸ ਕਰਨਗੇ ਅਤੇ ਨਾ ਹੀ ਉਹ ਕੋਈ ਇੰਟਰਵਿਊ ਦੇਣਗੇ। ਇਹ ਸਮਾਂ 23 ਅਪ੍ਰੈਲ ਸਵੇਰੇ 10 ਵਜੇ ਤੋਂ ਸ਼ੁਰੂ ਹੋ ਰਿਹਾ ਹੈ।
Election Commission has issued the notice over violation of Model Code of Conduct by Punjab Minister Navjot Singh Sidhu; condemning the statements made by him during election campaign held at Barsoi & Barari of Katihar District in Bihar. https://t.co/TFD5V52Hm3
— ANI (@ANI) April 22, 2019
ਦੱਸਣਯੋਗ ਹੈ ਕਿ ਬਿਹਾਰ ਵਿਚ ਨਵਜੋਤ ਸਿੰਘ ਸਿੱਧੂ ਦੇ ਦਿੱਤੇ ਵਿਵਾਦਿਤ ਬਿਆਨ 'ਤੇ ਚੋਣ ਕਮਿਸ਼ਨ ਨੇ ਗੰਭੀਰਤਾ ਲੈਂਦੇ ਹੋਏ ਉਨ੍ਹਾਂ ਦੇ ਭਾਸ਼ਣ ਦੀ ਸੀਡੀ ਮੰਗਵਾਈ ਸੀ। ਸਿੱਧੂ ਨੇ ਬਿਹਾਰ ਦੇ ਕਟਿਹਾਰ ਜ਼ਿਲੇ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਪੀ.ਐਮ. ਮੋਦੀ ਨੂੰ ਹਰਾਉਣਾ ਹੈ ਤਾਂ ਸਾਰੇ ਮੁਸਲਿਮ ਵੋਟਰਾਂ ਨੂੰ ਇਕਜੁੱਟ ਹੋ ਕੇ ਵੋਟ ਪਾਉਣੀ ਚਾਹੀਦੀ ਹੈ।
ਸਿੱਧੂ ਦੇ ਬਿਆਨ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ। ਇਸ ਤੋਂ ਬਾਅਦ ਬੀ.ਜੇ.ਪੀ. ਵਲੋਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਵੰਡੀਆਂ ਪਾਉਣ ਵਾਲੀ ਰਾਜਨੀਤੀ ਕਾਂਗਰਸ ਦੇ ਡੀ.ਐਨ.ਏ. ਵਿਚ ਹੈ। ਇਹ ਕੋਈ ਨਵੀਂ ਪਰੰਪਰਾ ਨਹੀਂ ਹੈ। ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇ.ਐਨ.ਯੂ. ਵਿਚ ਜਦੋਂ ਕਿਹਾ ਜਾ ਰਿਹਾ ਸੀ ਕਿ ਦੇਸ਼ ਦੇ ਟੋਟੇ ਹੋਣਗੇ। ਉਦੋਂ ਉਨ੍ਹਾਂ ਦੀ ਹਮਾਇਤ ਕਰਨ ਰਾਹੁਲ ਗਾਂਧੀ ਉਥੇ ਗਏ ਸਨ।