ਚੋਣ ਕਮਿਸ਼ਨ ਦਾ ਐਕਸ਼ਨ, ਅਨੁਰਾਗ ਠਾਕੁਰ ''ਤੇ 3 ਅਤੇ ਪ੍ਰਵੇਸ਼ ਵਰਮਾ ''ਤੇ 4 ਦਿਨ ਦਾ ਬੈਨ

01/30/2020 3:03:17 PM

ਨਵੀਂ ਦਿੱਲੀ— ਦਿੱਲੀ ਚੋਣ ਪ੍ਰਚਾਰ ਦੌਰਾਨ ਵਿਵਾਦਿਤ ਭਾਸ਼ਣ ਦੇਣ ਲਈ ਭਾਜਪਾ ਨੇਤਾ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਚੋਣ ਕਮਿਸ਼ਨ ਨੇ ਐਕਸ਼ਨ ਲਿਆ ਹੈ। ਦੋਹਾਂ ਦੇ ਪ੍ਰਚਾਰ ਕਰਨ 'ਤੇ ਕੁਝ ਦਿਨਾਂ ਲਈ ਬੈਨ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੋਣਾਂ ਕਮਿਸ਼ਨ ਨੇ ਦੋਹਾਂ ਨੂੰ ਸਟਾਰ ਪ੍ਰਚਾਰਕ ਦੀ ਲਿਸਟ ਤੋਂ ਬਾਹਰ ਕਰਵਾ ਦਿੱਤਾ ਸੀ।

ਸਟਾਰ ਪ੍ਰਚਾਰਕ ਦੀ ਲਿਸਟ ਤੋਂ ਬਾਹਰ ਕਰਵਾਇਆ ਸੀ
ਮਿਲੀ ਜਾਣਕਾਰੀ ਅਨੁਸਾਰ, ਚੋਣ ਕਮਿਸ਼ਨ ਨੇ ਅਨੁਰਾਗ ਠਾਕੁਰ 'ਤੇ 72 ਘੰਟੇ ਯਾਨੀ 3 ਦਿਨਾਂ ਦਾ ਬੈਨ ਲਗਾਇਆ ਹੈ। ਯਾਨੀ ਹੁਣ ਉਹ ਤਿੰਨ ਦਿਨ ਪ੍ਰਚਾਰ ਨਹੀਂ ਕਰ ਸਕਣਗੇ। ਉੱਥੇ ਹੀ ਦਿੱਲੀ ਤੋਂ ਸੰਸਦ ਮੈਂਬਰ ਪ੍ਰਵੇਸ਼ ਵਰਮਾ 96 ਘੰਟੇ ਯਾਨੀ 4 ਦਿਨ ਪ੍ਰਚਾਰ ਨਹੀਂ ਕਰ ਸਕਣਗੇ। ਇਸ ਤੋਂ ਪਹਿਲਾਂ ਦੋਵੇਂ ਸਟਾਰ ਪ੍ਰਚਾਰਕ ਦੀ ਲਿਸਟ ਤੋਂ ਬਾਹਰ ਕਰਵਾਏ ਗਏ ਸਨ। ਉਸ ਸਥਿਤੀ 'ਚ ਪਾਰਟੀ ਪ੍ਰਚਾਰ ਦਾ ਖਰਚ ਨਹੀਂ ਦਿੰਦੀ ਪਰ ਦੋਵੇਂ ਪ੍ਰਚਾਰ ਕਰਦੇ ਰਹਿ ਸਕਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਦੋਹਾਂ ਨੇਤਾਵਾਂ ਨੇ ਦਿੱਤੇ ਸਨ ਇਹ ਬਿਆਨ
ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਵਲੋਂ ਲਗਾਤਾਰ ਸ਼ਾਹੀ ਬਾਗ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਇਸੇ ਪ੍ਰਚਾਰ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਕ ਜਨ ਸਭਾ 'ਚ ਨਾਅਰੇਬਾਜ਼ੀ ਕਰਵਾਈ ਸੀ। ਅਨੁਰਾਗ ਠਾਕੁਰ ਨੇ 'ਦੇਸ਼ ਦੇ ਗੱਦਾਰਾਂ ਨੂੰ... ਗੋਲੀ ਮਾਰੋ..' ਦੇ ਨਾਅਰੇ ਲਗਾਏ ਗਏ ਸਨ।
ਉਨ੍ਹਾਂ ਤੋਂ ਇਲਾਵਾ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਸ਼ਾਹੀਨ ਬਾਗ ਦੀ ਤੁਲਨਾ ਕਸ਼ਮੀਰ ਦੀ ਸਥਿਤੀ ਨਾਲ ਕੀਤੀ ਸੀ। ਉਨ੍ਹਾਂ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਸ਼ਾਹੀਨ ਬਾਗ 'ਚ ਜੋ ਲੱਖਾਂ ਲੋਕ ਹਨ, ਉਹ ਇਕ ਦਿਨ ਤੁਹਾਡੇ ਘਰ 'ਚ ਦਾਖਲ ਹੋਣਗੇ, ਮਾਂ-ਭੈਣਾਂ ਦਾ ਰੇਪ ਕਰਨਗੇ ਅਤੇ ਲੁੱਟਣਗੇ।


DIsha

Content Editor

Related News