ਚੋਣ ਕਮਿਸ਼ਨ ਨੇ ਚੁੱਕਿਆ ਵੱਡਾ ਕਦਮ ! ਕਰਨ ਜਾ ਰਿਹਾ ਅਹਿਮ ਬਦਲਾਅ
Thursday, May 01, 2025 - 04:18 PM (IST)

ਨਵੀਂ ਦਿੱਲੀ- ਭਾਰਤ ਚੋਣ ਕਮਿਸ਼ਨ ਨੇ ਵੋਟਰ ਸੂਚੀ ਦੀ ਭਰੋਸੇਯੋਗਤਾ ਤੇ ਵੋਟਕ ਕਾਰਡ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ 3 ਨਵੇਂ ਕਦਮ ਚੁੱਕੇ ਹਨ। ਇਨ੍ਹਾਂ ਪਹਿਲਕਦਮੀਆਂ ਮੁਤਾਬਕ ਕਮਿਸ਼ਨ ਹੁਣ ਭਾਰਤ ਦੇ ਰਜਿਸਟਰਾਰ ਜਨਰਲ ਤੋਂ ਮ੍ਰਿਤਕਾਂ ਦਾ ਡਾਟਾ ਡਿਜੀਟਲੀ ਹਾਸਲ ਕਰਿਆ ਕਰੇਗਾ, ਤਾਂ ਜੋ ਮ੍ਰਿਤਕ ਵੋਟਰਾਂ ਦਾ ਨਾਂ ਵੋਟਰ ਸੂਚੀਆਂ 'ਚੋਂ ਕੱਟਿਆ ਜਾ ਸਕੇ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਇਕ ਪ੍ਰੈੱਸ ਰਿਲੀਜ਼ ਅਨੁਸਾਰ ਇਹ ਕਦਮ ਵੋਟਰ ਸੂਚੀ ਰਜਿਸਟ੍ਰੇਸ਼ਨ ਨਿਯਮਾਂ, 1960 ਦੇ ਨਿਯਮ 9 ਅਤੇ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ, 1969 ਦੀ ਧਾਰਾ 3(5)(b) ਦੇ ਅਨੁਸਾਰ ਹੈ।
ਡਾਟਾ ਦੀ ਇਲੈਕਟ੍ਰਾਨਿਕ ਸਾਂਝ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ (EROs) ਨੂੰ ਰਜਿਸਟਰਡ ਮੌਤਾਂ ਬਾਰੇ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰਨ ਦੀ ਆਗਿਆ ਦੇਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਬੂਥ ਲੈਵਲ ਅਫਸਰ (BLOs) ਫਾਰਮ 7 ਦੇ ਤਹਿਤ ਰਸਮੀ ਅਰਜ਼ੀ ਦੀ ਲੋੜ ਤੋਂ ਬਿਨਾਂ ਫੀਲਡ ਵਿਜ਼ਿਟ ਦੌਰਾਨ ਇਸ ਜਾਣਕਾਰੀ ਦੀ ਪੁਸ਼ਟੀ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ- ਮੰਗਣੀ ਤੋਂ ਹਫ਼ਤਾ ਬਾਅਦ ਹੀ ਨੌਜਵਾਨ ਨੇ Live ਆ ਕੇ ਵੀਡੀਓ 'ਚ ਲਿਆ ਦੋਸਤਾਂ ਦਾ ਨਾਂ, ਤੇ ਫ਼ਿਰ...
ਇਨ੍ਹਾਂ ਪਹਿਲਕਮਦੀਆਂ 'ਤੇ ਮਾਰਚ 2025 ਵਿੱਚ ਮੁੱਖ ਚੋਣ ਅਧਿਕਾਰੀਆਂ (CEOs) ਦੀ ਕਾਨਫਰੰਸ ਦੌਰਾਨ ਚਰਚਾ ਕੀਤੀ ਗਈ ਸੀ, ਜੋ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਅਤੇ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਦੀ ਮੌਜੂਦਗੀ ਵਿੱਚ ਹੋਈ ਸੀ।
ਦੂਜੀ ਪਹਿਲਕਦਮੀ ਵਿੱਚ ਸਾਰੇ BLOs ਨੂੰ ਸਟੈਂਡਰਡ ਫੋਟੋ ਪਛਾਣ ਪੱਤਰ ਜਾਰੀ ਕਰਨਾ ਸ਼ਾਮਲ ਹੈ। ਇਹ ਅਧਿਕਾਰੀ EROs ਦੁਆਰਾ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 13B(2) ਦੇ ਤਹਿਤ ਨਿਯੁਕਤ ਕੀਤੇ ਗਏ ਹਨ। ਫੋਟੋ ਪਛਾਣ ਨਾਗਰਿਕਾਂ ਨੂੰ ਵੋਟਰ ਤਸਦੀਕ ਅਤੇ ਰਜਿਸਟ੍ਰੇਸ਼ਨ ਕਾਰਜਾਂ ਦੌਰਾਨ BLOs ਨੂੰ ਪਛਾਣਨ ਵਿੱਚ ਮਦਦ ਕਰੇਗੀ, ਕਿਉਂਕਿ ਕਮਿਸ਼ਨ ਨੇ ਘਰ-ਘਰ ਜਾ ਕੇ BLOs ਦੇ ਸਪਸ਼ਟ ਤੌਰ 'ਤੇ ਪਛਾਣਨਯੋਗ ਹੋਣ ਦੀ ਮਹੱਤਤਾ ਨੂੰ ਨੋਟ ਕੀਤਾ ਹੈ।
ਤੀਜੀ ਪਹਿਲਕਦਮੀ ਅਨੁਸਾਰ ਵੋਟਰ ਇਨਫਾਰਮੇਸ਼ਨ ਸਲਿੱਪਾਂ (VIS) ਨੂੰ ਦੁਬਾਰਾ ਡਿਜ਼ਾਈਨ ਕਰਨ ਬਾਰੇ ਹੈ ਤਾਂ ਜੋ ਉਨ੍ਹਾਂ ਦੀ ਵਰਤੋਂ ਆਸਾਨ ਹੋ ਸਕੇ। ਰਿਲੀਜ਼ ਵਿੱਚ ਅੱਗੇ ਕਿਹਾ ਗਿਆ ਹੈ ਕਿ ਵੋਟਰਾਂ ਦਾ ਸੀਰੀਅਲ ਨੰਬਰ ਅਤੇ ਡਿਵੀਜ਼ਨ ਨੰਬਰ ਹੁਣ ਵੱਡੇ ਫੌਂਟ ਆਕਾਰ ਵਿੱਚ ਦਿਖਾਈ ਦੇਵੇਗਾ ਤਾਂ ਜੋ ਵੋਟਰਾਂ ਨੂੰ ਉਨ੍ਹਾਂ ਦੇ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰਨ ਅਤੇ ਵੋਟਰ ਸੂਚੀ ਵਿੱਚ ਨਾਮ ਲੱਭਣ ਵਿੱਚ ਪੋਲਿੰਗ ਅਧਿਕਾਰੀਆਂ ਨੂੰ ਆਸਾਨੀ ਹੋ ਸਕੇ। ਕਮਿਸ਼ਨ ਨੇ ਕਿਹਾ ਕਿ ਇਹ ਕਦਮ ਚੋਣ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਵੋਟਰਾਂ ਅਤੇ ਚੋਣ ਅਧਿਕਾਰੀਆਂ ਵਿਚਕਾਰ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹਨ।
ਇਹ ਵੀ ਪੜ੍ਹੋ- ਮਾਪਿਆਂ ਨੇ ਧੂਮ-ਧਾਮ ਨਾਲ ਕੀਤਾ ਸੀ ਵਿਆਹ, ਮਗਰੋਂ ਫੇਰਾ ਪਾਉਣ ਆਈ ਧੀ ਨੇ ਜੋ ਕੀਤਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e