ਬਜ਼ੁਰਗ ਬੇਬੇ ਦਾ ਹੈਰਾਨੀਜਨਕ ਸਟੰਟ! ਹਰਿ ਕੀ ਪੌੜੀ ਦੇ ਪੁਲ ਤੋਂ ਗੰਗਾ ’ਚ ਮਾਰ ’ਤੀ ਛਾਲ (ਵੀਡੀਓ)

Tuesday, Jun 28, 2022 - 06:25 PM (IST)

ਬਜ਼ੁਰਗ ਬੇਬੇ ਦਾ ਹੈਰਾਨੀਜਨਕ ਸਟੰਟ! ਹਰਿ ਕੀ ਪੌੜੀ ਦੇ ਪੁਲ ਤੋਂ ਗੰਗਾ ’ਚ ਮਾਰ ’ਤੀ ਛਾਲ (ਵੀਡੀਓ)

ਨੈਸ਼ਨਲ ਡੈਸਕ– ਹਰਿਦੁਆਰ ’ਚ ਹਰਿ ਕੀ ਪੌੜੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਬਜ਼ੁਰਗ ਬੇਬੇ ਹਰਿ ਕੀ ਪੌੜੀ ’ਤੇ ਬਣੇ ਪੁਲ ਤੋਂ ਗੰਗਾ ’ਚ ਛਾਲ ਮਾਰ ਕੇ ਤੈਰਦੀ ਹੋਈ ਕਿਨਾਰੇ ਵੱਲ ਜਾਂਦੀ ਦਿਸ ਰਹੀ ਹੈ। 

ਇਹ ਵੀ ਪੜ੍ਹੋ– ਇਸ਼ਕ ’ਚ ਪਾਗਲਪਨ ਦੀਆਂ ਹੱਦਾਂ ਪਾਰ ਕਰ ਗਈ ਕੁੜੀ, ਸਹੇਲੀ ਨਾਲ ਵਿਆਹ ਕਰਵਾਉਣ ਲਈ ਬਦਲਵਾਇਆ ਲਿੰਗ

ਹਰਿ ਕੀ ਪੌੜੀ ਦੇ ਪੁਲ ਦੀ ਉੱਚਾਈ ਤੋਂ ਬਿਨਾਂ ਕਿਸੇ ਡਰ ਦੇ ਗੰਗਾ ’ਚ ਛਾਲ ਮਾਰਨ ਵਾਲੀ ਇਸ ਬੇਬੇ ਦੀ ਉਮਰ 70 ਸਾਲਾਂ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਉਮਰ ’ਚ ਕੋਈ ਇਸ ਤਰ੍ਹਾਂ ਦਾ ਸਟੰਟ ਕਰਨ ਬਾਰੇ ਤਾਂ ਸੋਚ ਵੀ ਨਹੀਂ ਸਕਦਾ ਪਰ ਇਸ ਬੇਬੇ ਨੇ ਇਸ ਗੱਲ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬੇਬੇ ਹਰਿ ਕੀ ਪੌੜੀ ’ਤੇ ਇਸ਼ਨਾਨ ਕਰ ਰਹੀ ਸੀ। ਉੱਥੇ ਕੁਝ ਨੌਜਵਾਨ ਪੁਲ ਤੋਂ ਗੰਗਾ ’ਚ ਛਾਲ ਮਾਰ ਰਹੇ ਹਨ। ਉਨ੍ਹਾਂ ਨੂੰ ਵੇਖ ਕੇ ਬੇਬੇ ਨੂੰ ਵੀ ਆਪਣੀ ਜਵਾਨੀ ਦੇ ਦਿਨ ਯਾਦ ਆ ਗਏ ਅਤੇ ਉਹ ਜੋਸ਼ ’ਚ ਆ ਗਈ। ਬੇਬੇ ਪੁਲ ’ਤੇ ਪਹੁੰਚੀ ਅਤੇ ਪੁਲ ਤੋਂ ਗੰਗਾ ਦੇ ਤੇਜ਼ ਵਹਾਅ ’ਚ ਛਾਲ ਮਾਰ ਦਿੱਤੀ। 

ਇਹ ਵੀ ਪੜ੍ਹੋ– ਅਗਨੀਪਥ ਯੋਜਨਾ: ਵਿਰੋਧ ਦਰਮਿਆਨ 4 ਦਿਨਾਂ ’ਚ ਹਵਾਈ ਫੌਜ ਨੂੰ 94 ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ

ਵਾਇਰਲ ਵੀਡੀਓ ’ਚ ਦਿਸ ਰਹੀ ਬੇਬੇ ਹੌਲੀ-ਹੌਲੀ ਤੈਰ ਕੇ ਗੰਗਾ ’ਚੋਂ ਬਾਹਰ ਆ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਕਿਸੇ ਨੇ ਇਸ ਨਜ਼ਾਰੇ ਨੂੰ ਆਪਣੇ ਮੋਬਾਇਲ ’ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੇਬੇ ਹਰਿਆਣਾ ਦੇ ਜੀਂਦ ਦੀ ਰਹਿਣ ਵਾਲੀ ਹੈ। 

 

ਇਸ ਵੀਡੀਓ ਦੇ ਸਾਹਮਣੇ ਆਉਣ ’ਤੇ ਹਰਿ ਕੀ ਪੌੜੀ ਪੁਲਸ ਦੀ ਸੁਰੱਖਿਆ ਵਿਵਸਥਾ ’ਤੇ ਵੀ ਸਵਾਲ ਉੱਠ ਰਹੇ ਹਨ ਜਿਸ ਤੋਂ ਬਾਅਦ ਐੱਸ.ਐੱਸ.ਪੀ. ਡਾ. ਯੋਗੇਂਦਰ ਸਿੰਘ ਰਾਵਤ ਨੇ ਜਾਂਚ ਬਿਠਾ ਦਿੱਤੀ ਹੈ। ਐੱਸ.ਐੱਸ.ਪੀ. ਦਾ ਕਹਿਣਾ ਹੈ ਕਿ ਜੇਕਰ ਜਾਂਚ ’ਚ ਇਸ ਮਾਮਲੇ ’ਚ ਪੁਲਸ ਕਰਮਚਾਰੀਆਂ ਦੀ ਕੋਈ ਗਲਤੀ ਪਾਈ ਗਈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ– ਹਸਪਤਾਲ ਦੀ 7ਵੀਂ ਮੰਜ਼ਿਲ ਤੋਂ ਡਿੱਗਾ ਮਰੀਜ਼, ਗੰਭੀਰ ਜ਼ਖ਼ਮੀ


author

Rakesh

Content Editor

Related News