ਹਰਦੋਈ ਨੇੜੇ ਸਾਬਕਾ ਪ੍ਰਧਾਨ ਦੀ ਪਤਨੀ ਦੀ ਗਲਾ ਘੁੱਟ ਕੇ ਹੱਤਿਆ
Wednesday, Dec 31, 2025 - 11:51 PM (IST)
ਹਰਦੋਈ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਦੇ ਬਹਿਤਾ ਗੋਕੁਲ ਖੇਤਰ ’ਚ ਆਪਣੇ ਘਰ ’ਚ ਇਕੱਲੀ ਰਹਿਣ ਵਾਲੀ ਪਿੰਡ ਦੇ ਸਾਬਕਾ ਪ੍ਰਧਾਨ ਦੀ 60 ਸਾਲਾ ਪਤਨੀ ਦੀ ਬੁੱਧਵਾਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ।
ਪੁਲਸ ਅਨੁਸਾਰ ਔਰਤ ਦੀ ਲਾਸ਼ ਘਰ ਅੰਦਰ ਇਕ ਮੰਜੇ ’ਤੇ ਪਈ ਮਿਲੀ। ਉਸ ਦੀ ਧੌਣ ਦੇ ਆਲੇ ਦੁਆਲੇ ਬਿਜਲੀ ਦੀ ਲੋਹੇ ਦੀ ਤਾਰ ਬੰਨ੍ਹੀ ਹੋਈ ਸੀ। ਪੁਲਸ ਨੂੰ ਸ਼ੱਕ ਹੈ ਕਿ ਇਹ ਹੱਤਿਆ ਲੁੱਟ ਦੇ ਇਰਾਦੇ ਨਾਲ ਕੀਤੀ ਗਈ ਹੋ ਸਕਦੀ ਹੈ।
ਪੁਲਸ ਤੇ ਫਾਰੈਂਸਿਕ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਸਬੂਤ ਇਕੱਠੇ ਕੀਤੇ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਸੁਪਰਡੈਂਟ ਅਸ਼ੋਕ ਕੁਮਾਰ ਮੀਣਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ 2 ਟੀਮਾਂ ਬਣਾਈਆਂ ਗਈਆਂ ਹਨ। ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
