ਬਰੇਨ ਸਟ੍ਰੋਕ ਤੋਂ ਪੀੜਤ ਬਜ਼ੁਰਗ ਨੂੰ ਏਮਜ਼ ’ਚ ਮਿਲੀ ਨਵੀਂ ਜ਼ਿੰਦਗੀ

Monday, Nov 11, 2024 - 03:17 PM (IST)

ਬਰੇਨ ਸਟ੍ਰੋਕ ਤੋਂ ਪੀੜਤ ਬਜ਼ੁਰਗ ਨੂੰ ਏਮਜ਼ ’ਚ ਮਿਲੀ ਨਵੀਂ ਜ਼ਿੰਦਗੀ

ਨਵੀਂ ਦਿੱਲੀ- ਬਰੇਨ ਸਟ੍ਰੋਕ ਦਾ ਅਟੈਕ ਹੋਣ ’ਤੇ ਵਿਅਕਤੀ ਨੂੰ 3 ਤੋਂ 24 ਘੰਟਿਆਂ ਦੇ ਅੰਦਰ-ਅੰਦਰ ਹਸਪਤਾਲ ਲਿਜਾਣ ਦੀ ਸਲਾਹ ’ਤੇ ਅਮਲ ਕਰਨ ਵਾਲਾ ਪਰਿਵਾਰ  66 ਸਾਲ ਦੇ ਬਜ਼ੁਰਗ ਪਰਿਵਾਰਕ ਮੈਂਬਰ ਨੂੰ ਹਾਲ ਹੀ ’ਚ ਏਮਜ਼ ਦਿੱਲੀ ਦੇ ਨਿਊਰੋਸਾਇੰਸ ਸੈਂਟਰ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਬਜ਼ੁਰਗ ਨੂੰ ਨਵੀਂ ਜ਼ਿੰਦਗੀ ਦੇਣ ’ਚ ਸਫਲਤਾ ਹਾਸਲ ਕੀਤੀ ਹੈ।

ਬਜ਼ੁਰਗ ਮਰੀਜ਼ ਦਾ ਖੱਬਾ ਹੈਮੀਪਲੇਜੀਆ ਪ੍ਰਭਾਵਿਤ ਸੀ। ਰਾਤ ਦੇ 2 ਵਜੇ ‘ਸਟੈਂਟ ਰੀਟਰੀਵਰ’ ਤਕਨੀਕ ਦੇ ਐਡਵਾਂਸ ਸੰਸਕਰਨ ਨਾਲ ਮਰੀਜ਼ ਦਾ ਇਲਾਜ ਕੀਤਾ ਗਿਆ ਤੇ ਉਸ ਦੇ ਦਿਮਾਗ ਦੀ ਧਮਣੀ ’ਚ ਬਣੇ ਖੂਨ ਦੇ ਥੱਕੇ ਜਾਂ ਕਲਾਟ ਹਟਾਉਣ ’ਚ ਸਫਲਤਾ ਮਿਲੀ ਹੈ।


author

Tanu

Content Editor

Related News