ਧੀ ਦਾ ਵਿਆਹ ਤੋੜਨ ਤੋਂ ਨਾਰਾਜ਼ ਸਹੁਰਿਆਂ ਨੇ ਪਿਓ ਨੂੰ ਕੁੱਟਿਆ, ਨੱਕ-ਕੰਨ ਵੱਢ ਕੇ ਨਾਲ ਲੈ ਗਏ

Wednesday, Sep 14, 2022 - 06:38 PM (IST)

ਧੀ ਦਾ ਵਿਆਹ ਤੋੜਨ ਤੋਂ ਨਾਰਾਜ਼ ਸਹੁਰਿਆਂ ਨੇ ਪਿਓ ਨੂੰ ਕੁੱਟਿਆ, ਨੱਕ-ਕੰਨ ਵੱਢ ਕੇ ਨਾਲ ਲੈ ਗਏ

ਬਾੜਮੇਰ- ਰਾਜਸਥਾਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਰਦਾਤ ਸਾਹਮਣੇ ਆਈ ਹੈ। ਰਾਜਸਥਾਨ ਦੇ ਸਰਹੱਦੀ ਬਾੜਮੇਰ ਜ਼ਿਲ੍ਹੇ ’ਚ ਮੰਗਲਵਾਰ ਦੇਰ ਰਾਤ ਕੁਝ ਲੋਕਾਂ ਨੇ 55 ਸਾਲਾ ਬਜ਼ੁਰਗ ’ਤੇ ਹਮਲਾ ਕਰ ਦਿੱਤਾ। ਹਮਲਾਵਰ ਬਜ਼ੁਰਗ ਸੁਖਰਾਮ ਬਿਸ਼ਨੋਈ ਦਾ ਨੱਕ ਅਤੇ ਕੰਨ ਵੱਢ ਕੇ ਨਾਲ ਲੈ ਗਏ। ਪੁਲਸ ਨੇ ਬੁੱਧਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਦਰਸ਼ ਸੋਨੜੀ ਪਿੰਡ ਦੇ ਰਹਿਣ ਵਾਲੇ ਬਜ਼ੁਰਗ ਨੂੰ ਗੰਭੀਰ ਹਾਲਤ ’ਚ ਜੋਧਪੁਰ ਭੇਜਿਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਮਹਾਰਾਣੀ ਐਲਿਜ਼ਾਬੇਥ II ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਵੇਗੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ

PunjabKesari

ਪੁਲਸ ਮੁਤਾਬਕ ਸ਼ੁਰੂਆਤੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਰਾਮ ਦੀ ਧੀ ਦਾ ਵਿਆਹ ਕੁਝ ਸਾਲ ਪਹਿਲਾਂ ਟੁੱਟ ਗਿਆ ਸੀ, ਉਹ ਆਪਣੇ ਪਿਤਾ ਦੇ ਘਰ ਆ ਕੇ ਰਹਿ ਲੱਗ ਪਈ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਬਜ਼ੁਰਗ ਦੀ ਧੀ ਅਤੇ ਜਵਾਈ ’ਚ ਝਗੜਾ ਰਹਿਣ ਲੱਗ ਪਿਆ ਸੀ, ਜਿਸ ਕਾਰਨ ਵਿਆਹ ਟੁੱਟ ਗਿਆ ਸੀ। ਵਿਆਹ ਟੁੱਟਣ ’ਤੇ ਦੋਹਾਂ ਪੱਖਾਂ ਵਿਚਾਲੇ ਸਮਝੌਤਾ ਗੱਲਬਾਤ ਹੋਈ, ਜਿਸ ’ਚ ਸੁਖਰਾਮ ਨਹੀਂ ਮੰਨੇ। ਕਰੀਬ 2-3 ਸਾਲ ਬਾਅਦ ਉਨ੍ਹਾਂ ਆਪਣੀ ਧੀ ਨੂੰ ਦੂਜੀ ਥਾਂ ਵਿਆਹ ਦਿੱਤਾ ਸੀ। ਇਸ ਗੱਲ ਤੋਂ ਧੀ ਦੇ ਪਹਿਲੇ ਸਹੁਰੇ ਵਾਲੇ ਨਾਰਾਜ਼ ਹੋ ਗਏ ਅਤੇ ਸਖਰਾਮ ਨਾਲ ਰੰਜਿਸ਼ ਰੱਖ ਲੱਗੇ। ਬਦਲਾ ਲੈਣ ਲਈ ਮੰਗਲਵਾਰ ਦੇਰ ਰਾਤ ਉਨ੍ਹਾਂ ਪਿਓ ਸੁਖਰਾਮ ’ਤੇ ਹਮਲਾ ਕਰ ਦਿੱਤਾ। 

PunjabKesari

ਇਹ ਵੀ ਪੜ੍ਹੋ- ਦਿੱਲੀ ’ਚ ਮੁਫ਼ਤ ਬਿਜਲੀ ਨੂੰ ਲੈ ਕੇ CM ਕੇਜਰੀਵਾਲ ਦਾ ਵੱਡਾ ਐਲਾਨ, ਸਬਸਿਡੀ ਲਈ ਜਾਰੀ ਕੀਤਾ ਨੰਬਰ

ਬਾੜਮੇਰ ਦੀ ਸੇੜਵਾ ਪੁਲਸ ਮੁਤਾਬਕ ਸੁਖਰਾਮ ਬਿਸ਼ਨੋਈ ਮੰਗਲਵਾਰ ਰਾਤ ਆਪਣੇ ਘਰ ਪਰਤ ਰਹੇ ਸਨ। ਇਸ ਦੌਰਾਨ 10-12 ਲੋਕ ਗੱਡੀ ’ਚ ਸਵਾਰ ਹੋ ਕੇ ਆਏ ਅਤੇ ਸੁਖਰਾਮ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਸੁਖਰਾਮ ਦੇ ਨੱਕ ਅਤੇ ਕੰਨ ਵੱਢ ਦਿੱਤੇ। ਓਧਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 


author

Tanu

Content Editor

Related News