70 ਸਾਲਾ ਬਜ਼ੁਰਗ ਨੇ ਚਾਕਲੇਟ ਦਾ ਲਾਲਚ ਦੇ ਕੇ 2 ਬੱਚੀਆਂ ਨਾਲ ਕੀਤਾ ਜਬਰ-ਜ਼ਿਨਾਹ

Saturday, Apr 08, 2023 - 05:31 AM (IST)

70 ਸਾਲਾ ਬਜ਼ੁਰਗ ਨੇ ਚਾਕਲੇਟ ਦਾ ਲਾਲਚ ਦੇ ਕੇ 2 ਬੱਚੀਆਂ ਨਾਲ ਕੀਤਾ ਜਬਰ-ਜ਼ਿਨਾਹ

ਮੱਧ ਪ੍ਰਦੇਸ਼ (ਭਾਸ਼ਾ)- ਮੱਧ ਪ੍ਰਦੇਸ਼ ’ਚ ਜਬਲਪੁਰ ਜ਼ਿਲ੍ਹੇ ’ਚ ਇਕ 70 ਸਾਲਾ ਵਿਅਕਤੀ ਨੇ 2 ਬੱਚੀਆਂ ਨੂੰ ਚਾਕਲੇਟ ਦਾ ਲਾਲਚ ਦੇ ਕੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਜਬਰ-ਜ਼ਿਨਾਹ ਕੀਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਜਬਲਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਤਕਰੀਬਨ 45 ਕਿਲੋਮੀਟਰ ਦੂਰ ਕਟੰਗੀ ਇਲਾਕੇ ’ਚ ਮੰਗਲਵਾਰ ਦੁਪਹਿਰ ਨੂੰ ਵਾਪਰੀ।

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਕਰਜ਼ਾ ਲੈਣ ਵਾਲੇ ਸਾਵਧਾਨ! ਪੁਲਸ ਨੇ ਠੱਗੀ ਦੇ ਮਾਮਲੇ 'ਚ ਕਾਲ ਸੈਂਟਰ ਦੇ 18 ਮੁਲਾਜ਼ਮ ਕੀਤੇ ਕਾਬੂ

ਪੁਲਸ ਮੁਤਾਬਕ ਪੀੜਤ ਬੱਚੀਆਂ ਸਕੀਆਂ ਭੈਣਾਂ ਹਨ ਅਤੇ ਉਨ੍ਹਾਂ ਦੀ ਉਮਰ 6 ਅਤੇ 8 ਸਾਲ ਹੈ। ਐਡੀਸ਼ਨਲ ਪੁਲਸ ਸੁਪਰਡੈਂਟ (ਦਿਹਾਤੀ) ਸ਼ਿਵੇਂਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗਿਰਧਾਰੀ ਲਾਲ ਸਾਹੂ ਨੇ ਮੰਗਲਵਾਰ ਦੁਪਹਿਰ ਆਪਣੇ ਘਰ ਦੇ ਕੋਲ ਦੋਵਾਂ ਭੈਣਾਂ ਨੂੰ ਖੇਡਦੇ ਹੋਏ ਵੇਖਿਆ। ਉਹ ਉਨ੍ਹਾਂ ਨੂੰ ਚਾਕਲੇਟ ਦੇਣ ਦੀ ਗੱਲ ਕਹਿ ਕੇ ਆਪਣੇ ਘਰ ਦੇ ਅੰਦਰ ਲੈ ਗਿਆ ਅਤੇ ਉਨ੍ਹਾਂ ਦੇ ਨਾਲ ਜਬਰ-ਜ਼ਿਨਾਹ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News