ਜ਼ਬਤ ਇਜ਼ਰਾਇਲੀ ਜਹਾਜ਼ ''ਤੇ ਸਵਾਰ ਪੁੱਤ ਦੀ ਸਲਾਮੀ ਦੀ ਦੁਆ ਕਰ ਰਿਹਾ ਹੈ ਬਜ਼ੁਰਗ ਜੋੜਾ

Sunday, Apr 14, 2024 - 04:22 PM (IST)

ਜ਼ਬਤ ਇਜ਼ਰਾਇਲੀ ਜਹਾਜ਼ ''ਤੇ ਸਵਾਰ ਪੁੱਤ ਦੀ ਸਲਾਮੀ ਦੀ ਦੁਆ ਕਰ ਰਿਹਾ ਹੈ ਬਜ਼ੁਰਗ ਜੋੜਾ

ਕੋਝੀਕੋਡ (ਭਾਸ਼ਾ)- ਉੱਤਰੀ ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ ਇਕ ਬਜ਼ੁਰਗ ਜੋੜਾ ਆਪਣੇ ਪੁੱਤ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ, ਜੋ ਖਾੜੀ ਖੇਤਰ 'ਚ ਇਜ਼ਰਾਈਲ ਦੇ ਇਕ ਮਾਲਵਾਹਕ ਜਹਾਜ਼ 'ਤੇ ਸਵਾਰ ਹੈ ਅਤੇ ਉਹ ਉਸ ਦੀ ਵਾਪਸੀ ਦੀ ਦੁਆ ਕਰ ਰਹੇ ਹਨ। ਉਨ੍ਹਾਂ ਦਾ ਪੁੱਤ ਸ਼ਯਾਮਨਾਥ ਉਨ੍ਹਾਂ 17 ਭਾਰਤੀਆਂ 'ਚ ਸ਼ਾਮਲ ਹੈ, ਜੋ ਇਜ਼ਰਾਈਲ ਨਾਲ ਜੁੜੇ ਇਕ ਮਾਲਵਾਹਕ ਜਹਾਜ਼ 'ਐੱਮ.ਐੱਸ.ਸੀ. ਏਰੀਜ' 'ਤੇ ਸਵਾਰ ਹੈ, ਜਿਸ ਨੂੰ ਸ਼ਨੀਵਾਰ ਨੂੰ ਹਾਰਮੁਜ ਜਲਡਮਰੂਮੱਧ ਦੇ ਨੇੜੇ ਇਰਾਨੀ ਫ਼ੌਜ ਨੇ ਜ਼ਬਤ ਕਰ ਲਿਆ। ਸ਼ਯਾਮਨਾਥ ਦੇ ਮਾਤਾ-ਪਿਤਾ ਵਿਸ਼ਨਾਥਨ ਅਤੇ ਸ਼ਯਾਮਲਾ ਨੇ ਇੱਥੇ ਕਿਹਾ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਵੀ ਆਪਣੇ ਪੁੱਤ ਨਾਲ ਗੱਲ ਕੀਤੀ ਸੀ। ਬਾਅਦ 'ਚ ਉਨ੍ਹਾਂ ਨੂੰ ਸ਼ਿਪਿੰਗ ਕੰਪਨੀ ਦੇ ਮੁੰਬਈ ਦਫ਼ਤਰ ਤੋਂ ਇਕ ਫ਼ੋਨ ਆਇਆ, ਜਿਸ 'ਚ ਉਨ੍ਹਾਂ ਨੂੰ ਇਸ ਦੁਖ਼ਦ ਘਟਨਾ ਬਾਰੇ ਦੱਸਿਆ ਗਿਆ। ਵਿਸ਼ਵਨਾਥਨ ਨੇ ਮੀਡੀਆ ਨੂੰ ਕਿਹਾ,''ਅਸੀਂ ਮੁਸ਼ਕਲ ਸਮੇਂ ਤੋਂ ਲੰਘ ਰਹੇ ਹਨ, ਸਾਨੂੰ ਆਪਣੀ ਧੀ ਦੀ ਸੁਰੱਖਿਆ ਦੀ ਕਾਫ਼ੀ ਚਿੰਤਾ ਹੈ। ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਉਹ ਜਹਾਜ਼ ਦੇ ਜ਼ਬਤ ਹੋਣ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨਾਲ ਸੰਪਰਕ ਨਹੀਂ ਕਰ ਸਕਦੇ ਹਨ।'' ਇਸ ਜ਼ਿਲ੍ਹੇ ਦੇ ਵੇਲੀਪਰਾਮਬਾ ਨਾਲ ਤਾਲੁਕ ਰੱਖਣ ਵਾਲੇ ਸ਼ਯਾਮਨਾਥ ਪਿਛਲੇ 10 ਸਾਲ ਤੋਂ 'ਐੱਮ.ਐੱਸ.ਸੀ. ਏਰੀਜ) 'ਚ ਬਤੌਰ ਇੰਜੀਨੀਅਰ ਕੰਮ ਕਰਦੇ ਰਹੇ ਹਨ। ਉਨ੍ਹਾਂ ਦੇ ਮਾਤਾ-ਪਿਤਾ ਨੇ ਕਿਹਾ ਕਿ ਸ਼ਯਾਮਨਾਥ ਆਖ਼ਰੀ ਵਾਰ ਪਿਛਲੇ ਸਾਲ ਆਪਣੇ ਗ੍ਰਹਿ ਨਗਰ ਆਇਆ ਸੀ।

ਵਿਸ਼ਵਨਾਥਨ ਨੇ ਦੱਸਿਆ ਕਿ ਸ਼ਯਾਮਨਾਥ ਤੋਂ ਇਲਾਵਾ ਗੁਆਂਢੀ ਪਾਲਕਾਡ ਅਤੇ ਵਾਇਨਾਡ ਜ਼ਿਲ੍ਹਿਆਂ ਦੇ 2 ਵਿਅਕਤੀ ਵੀ ਚਾਲਕ ਦਲ 'ਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਚਾਲਕ ਦਲ ਦੇ ਮੈਂਬਰਾਂ 'ਚ ਭਾਰਤੀਆਂ ਤੋਂ ਇਲਾਵਾ, ਫਿਲੀਪੀਨ, ਪਾਕਿਸਤਾਨ ਅਤੇ ਰੂਸ ਦੇ ਨਾਗਰਿਕ ਵੀ ਸ਼ਾਮਲ ਹਨ। ਸ਼ਯਾਮਨਾਥ ਦੀ ਮਾਂ ਮੀਡੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਰੋ ਪਈ। ਚਿੰਤਾ ਦਰਮਿਆਨ ਪਰਿਵਾਰ ਨੇ ਉਮੀਦ ਜਤਾਈ ਕਿ ਕੇਂਦਰ ਦੀ ਦਖ਼ਲਅੰਦਾਜੀ ਤੋਂ ਉਨ੍ਹਾਂ ਦੇ ਪੁੱਤ ਅਤੇ ਉਸ ਦੇ ਸਹਿਕਰਮੀਆਂ ਨੂੰ ਜਲਦ ਹੀ ਰਿਹਾਅ ਕਰਵਾਉਣ 'ਚ ਮਦਦ ਮਿਲੇਗੀ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਭਾਰਤ ਨੇ ਆਪਣੇ ਨਾਗਰਿਕਾਂ ਦੀ ਸਲਾਮਤੀ ਅਤੇ ਉਨ੍ਹਾਂ ਨੂੰ ਜਲਦ ਮੁਕਤ ਕਰਵਾਉਣ ਲਈ ਡਿਪਲੋਮੇਟ ਮਾਧਿਅਮਾਂ ਨਾਲ ਤੇਹਰਾਨ ਅਤੇ ਨਵੀਂ ਦਿੱਲੀ, ਦੋਵੇਂ ਸਥਾਨਾਂ 'ਤੇ ਇਰਾਨੀ ਅਧਿਕਾਰੀਆਂ ਦੇ ਸਾਹਮਣੇ ਇਹ ਵਿਸ਼ਾ ਚੁੱਕਿਆ ਹੈ। ਐੱਮ.ਐੱਸ.ਸੀ. (ਮੇਡੀਟੇਰੇਨਿਅਨ ਸ਼ਿਪਿੰਗ ਕੰਪਨੀ) ਨੇ ਕਿਹਾ ਕਿ ਉਹ ਚਾਲਕ ਦਲ ਦੇ 25 ਮੈਂਬਰਾਂ ਦੀ ਸਲਾਮਤੀ ਅਤੇ ਜਹਾਜ਼ ਦੀ ਵਾਪਸੀ ਲਈ ਸੰਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News