ਬਜ਼ੁਰਗ ਜੋੜੇ ਨਾਲ 14.84 ਕਰੋੜ ਰੁਪਏ ਦੀ ਧੋਖਾਦੇਹੀ, 8 ਮੁਲਜ਼ਮ ਗ੍ਰਿਫ਼ਤਾਰ
Sunday, Jan 25, 2026 - 03:11 PM (IST)
ਨਵੀਂ ਦਿੱਲੀ- ਇਕ ਬਜ਼ੁਰਗ ਜੋੜੇ ਨਾਲ ‘ਡਿਜੀਟਲ ਅਰੈਸਟ’ ਅਧੀਨ 14.84 ਕਰੋੜ ਰੁਪਏ ਦੀ ਧੋਖਾਦੇਹੀ ਨੂੰ ਲੈ ਕੇ ਦਿੱਲੀ ਪੁਲਸ ਨੇ 3 ਸੂਬਿਆਂ ਤੋਂ ਇਕ ਪੁਜਾਰੀ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰਵਾਈ ਨੇ ਕੰਬੋਡੀਆ ਤੇ ਨੇਪਾਲ ਨਾਲ ਜੁੜੇ ਇਕ ਸਾਈਬਰ ਧੋਖਾਦੇਹੀ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਹੈ।
ਮੁਲਜ਼ਮਾਂ ਨੂੰ ਗੁਜਰਾਤ, ਉੱਤਰ ਪ੍ਰਦੇਸ਼ ਤੇ ਓਡੀਸ਼ਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਗਿਰੋਹ ਨੇ ਲੋਕਾਂ ਨੂੰ ਡਰਾਉਣ ਤੇ ‘ਮਿਊਲ’ ਬੈਂਕ ਖਾਤਿਆਂ ਰਾਹੀਂ ਪੈਸੇ ਹੜੱਪਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਰੂਪ ਧਾਰਿਆ ਸੀ। ‘ਮਿਊਲ’ ਖਾਤੇ ਉਹ ਬੈਂਕ ਖਾਤੇ ਹੁੰਦੇ ਹਨ ਜੋ ਅਪਰਾਧੀਆਂ ਵੱਲੋਂ ਖਾਤਾ ਧਾਰਕਾਂ ਦੀ ਜਾਣਕਾਰੀ ਨਾਲ ਜਾਂ ਬਿਨਾਂ ਜਾਣਕਾਰੀ ਤੋਂ ਗੈਰ-ਕਾਨੂੰਨੀ ਫੰਡ ਹਾਸਲ ਕਰਨ, ਟਰਾਂਸਫਰ ਕਰਨ ਜਾਂ ਲਾਂਡਰਿੰਗ ਲਈ ਵਰਤੇ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
