ਮੰਤਰਾਲਾ ਨੂੰ ''ਅੱਤਵਾਦੀ ਹਮਲੇ'' ਦਾ ਫਰਜ਼ੀ ਫ਼ੋਨ ਕਰਨ ਵਾਲੇ ਦੋਸ਼ ''ਚ ਬਜ਼ੁਰਗ ਗ੍ਰਿਫ਼ਤਾਰ
Tuesday, Aug 08, 2023 - 01:51 PM (IST)
ਮੁੰਬਈ (ਭਾਸ਼ਾ)- ਮੰਤਰਾਲਾ ਨੂੰ ਰਾਜ ਸਕੱਤਰੇਤ 'ਤੇ 'ਅੱਤਵਾਦੀ ਹਮਲੇ' ਦੀ ਚਿਤਾਵਨੀ ਦੇਣ ਵਾਲਾ ਫਰਜ਼ੀ ਫ਼ੋਨ ਕਰਨ ਦੇ ਦੋਸ਼ 'ਚ ਇਕ ਬਜ਼ੁਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ, ਪ੍ਰਕਾਸ਼ ਖੇਮਾਨੀ (61) ਨੇ ਸੋਮਵਾਰ ਰਾਤ ਕਰੀਬ 10 ਵਜੇ ਮੰਤਰਾਲਾ ਦੇ ਲੈਂਡਲਾਈਨ 'ਤੇ ਆਪਣੇ ਮੋਬਾਇਲ ਫੋਨ ਤੋਂ ਕਾਲ ਕਰ ਕੇ ਦਾਅਵਾ ਕੀਤਾ ਕਿ ਦੱਖਣੀ ਮੁੰਬਈ 'ਚ ਮਹਾਰਾਸ਼ਟਰ ਸਰਕਾਰ ਦੇ ਹੈੱਡ ਕੁਆਰਟਰ 'ਤੇ 'ਅੱਤਵਾਦੀ ਹਮਲਾ' ਹੋਵੇਗਾ।
ਇਹ ਵੀ ਪੜ੍ਹੋ : ਕੇਜਰੀਵਾਲ ਕੈਬਨਿਟ 'ਚ ਹੋਇਆ ਫੇਰਬਦਲ, ਉੱਪ ਰਾਜਪਾਲ ਨੂੰ ਭੇਜੀ ਗਈ ਫ਼ਾਈਲ
ਇਸ ਮਾਮਲੇ ਦੀ ਜਾਂਚ 'ਚ ਪੁਲਸ ਨੇ ਪਾਇਆ ਕਿ ਉਹ ਇਕ ਫਰਜ਼ੀ ਫ਼ੋਨ ਸੀ। ਇਸ ਤੋਂ ਬਾਅਦ ਪੁਲਸ ਪੱਛਮੀ ਉਪਨਗਰ ਕਾਂਦਿਵਲੀ 'ਚ ਦੋਸ਼ੀ ਦੇ ਘਰ ਤੱਕ ਪਹੁੰਚ ਗਈ। ਅਧਿਕਾਰੀ ਅਨੁਸਾਰ, ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਖੇਮਾਨੀ ਨੇ ਫਰਜ਼ੀ ਫੋਨ ਕਿਉਂ ਕੀਤਾ ਸੀ। ਖੇਮਾਨੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 182 (ਲੋਕ ਸੇਵਕ ਨੂੰ ਆਪਣੀ ਕਾਨੂੰਨ ਸ਼ਕਤੀ ਦਾ ਉਪਯੋਗ ਕਰ ਕੇ ਕਿਸੇ ਹੋਰ ਵਿਅਕਤੀ ਨੂੰ ਸੱਟ ਪਹੁੰਚਾਉਣ ਦੇ ਇਰਾਦੇ ਨਾਲ ਝੂਠੀ ਸੂਚਨਾ ਦੇਣਾ) ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8