ਪੈਨਸ਼ਨ ਨਾ ਮਿਲੀ ਤਾਂ ਇਲਾਜ ਦੁੱਖੋਂ ਬਜ਼ੁਰਗ ਦੀ ਹੋਈ ਮੌਤ, ਹੁਣ CM ਸੋਰੇਨ ਨੇ ਦਿਖਾਈ ਸਖ਼ਤੀ
Wednesday, Jul 08, 2026 - 11:16 AM (IST)
ਰਾਂਚੀ (ਏਜੰਸੀ)- ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਇਲਾਜ ਨਾ ਮਿਲ ਸਕਣ ਕਾਰਨ 75 ਸਾਲਾ ਆਦਿਵਾਸੀ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੰਗਲਵਾਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਪੀੜਤ ਨੇ ਇਲਾਜ ਲਈ ਬੈਂਕ ਤੋਂ ਪੈਨਸ਼ਨ ਕਢਵਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਸੀ ਪਰ ਸਫਲ ਨਾ ਹੋ ਸਕਿਆ। ਮ੍ਰਿਤਕ ਦੀ ਪਛਾਣ ਰਤਨ ਲਾਕੜਾ ਵਜੋਂ ਹੋਈ ਹੈ।
ਬੈਂਕ ਦੀ ਸ਼ਾਖਾ ਦੇ ਬਾਹਰ ਧਰਨਾ ਦਿੰਦੇ ਹੋਏ ਨੂੰਹ ਫੂਲਮਨੀ ਲਾਕੜਾ ਨੇ ਦੱਸਿਆ,''ਮੇਰਾ ਸਹੁਰਾ 3 ਮਹੀਨਿਆਂ ਤੋਂ ਪੈਨਸ਼ਨ ਲਈ ਬਡਗੜ੍ਹ ਦੀ ਬੈਂਕ ਦੇ ਚੱਕਰ ਲਗਾ ਰਿਹਾ ਸੀ ਪਰ ਬੈਂਕ ਨੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਪੈਨਸ਼ਨ ਨਹੀਂ ਦਿੱਤੀ ਕਿ ਉਨ੍ਹਾਂ ਦਾ ਈ-ਕੇ.ਵਾਈ. ਸੀ. ਪੈਂਡਿੰਗ ਹੈ। ਉਹ ਬੀਮਾਰ ਸਨ ਤੇ ਪੈਸਿਆਂ ਦੀ ਕਮੀ ਕਾਰਨ ਉਨ੍ਹਾਂ ਨੂੰ ਜ਼ਰੂਰੀ ਇਲਾਜ ਨਹੀਂ ਮਿਲ ਸਕਿਆ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
