ਏਕਨਾਥ ਸ਼ਿੰਦੇ ਦੀ ਵਿਗੜੀ ਸਿਹਤ, ਜਾਂਚ ਲਈ ਘਰ ਪਹੁੰਚੀ ਡਾਕਟਰਾਂ ਦੀ ਟੀਮ
Saturday, Nov 30, 2024 - 06:26 PM (IST)
ਮੁੰਬਈ- ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਿਹਤ ਵਿਗੜ ਗਈ ਹੈ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੂੰ ਉਨ੍ਹਾਂ ਦੇ ਘਰ ਬੁਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਤਾਰਾ ਦੇ ਦਾਰਾ ਸਥਿਤ ਆਪਣੀ ਰਿਹਾਇਸ਼ 'ਤੇ ਠਹਿਰੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਬੁਖਾਰ ਹੈ। ਸਤਾਰਾ ਤੋਂ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਘਰ ਪਹੁੰਚ ਗਈ ਹੈ ਅਤੇ ਉਨ੍ਹਾਂ ਦਾ ਇਲਾਜ ਕਰ ਰਹੀ ਹੈ। ਸਤਾਰਾ ਵਿੱਚ ਸ਼ਿੰਦੇ ਦਾ ਜੱਦੀ ਘਰ ਹੈ, ਜਿੱਥੇ ਉਹ ਰਹਿ ਰਹੇ ਹਨ।
ਦਰਅਸਲ, ਮੁੱਖ ਮੰਤਰੀ ਸ਼ੁੱਕਰਵਾਰ ਤੋਂ ਜ਼ੁਕਾਮ ਅਤੇ ਵਾਇਰਲ ਬੁਖਾਰ ਤੋਂ ਪੀੜਤ ਹਨ। ਸਵੇਰ ਤੋਂ ਹੀ ਉਹ ਠੀਕ ਨਹੀਂ ਹਨ। ਉਹ ਪਿਛਲੇ ਇਕ ਮਹੀਨੇ ਤੋਂ ਸੂਬੇ ਦੇ ਚੋਣ ਦੌਰੇ 'ਤੇ ਸਨ ਅਤੇ ਪਿਛਲੇ ਦਿਨਾਂ 'ਚ ਸੈਂਕੜੇ ਮੀਟਿੰਗਾਂ ਕਰਨ ਕਾਰਨ ਉਹ ਬੁਖਾਰ ਅਤੇ ਜ਼ੁਕਾਮ ਵਰਗੇ ਵਾਇਰਲ ਇਨਫੈਕਸ਼ਨ ਤੋਂ ਪੀੜਤ ਹਨ। ਇਸ ਲਈ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਰਾਮ ਕਰਨ ਲਈ ਪਿੰਡ ਚਲੇ ਗਏ ਹਨ। ਉਨ੍ਹਾਂ ਨੂੰ ਫਿਲਹਾਲ ਬੁਖਾਰ ਹੈ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।