ਦੁਖ਼ਦ ਖ਼ਬਰ: ਸਕੂਲ ਬੱਸ ਪਲਟਣ ਕਾਰਨ 8 ਸਾਲਾ ਬੱਚੀ ਦੀ ਮੌਤ

Monday, Aug 12, 2024 - 01:33 PM (IST)

ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਅੰਨਾਮਈਆ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਸਕੂਲੀ ਬੱਸ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਓਬੂਲਾਵਰੀਪੱਲੀ ਨੇੜੇ ਉਸ ਸਮੇਂ ਵਾਪਰਿਆ ਜਦੋਂ ਇਕ ਨਿੱਜੀ ਸਕੂਲ ਦੀ ਬੱਸ ਪਲਟ ਗਈ।

ਇਹ ਵੀ ਪੜ੍ਹੋ- ਪ੍ਰਿੰਸੀਪਲ ਦੀ ਘਿਨੌਣੀ ਕਰਤੂਤ; ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇੰਝ ਖੁੱਲ੍ਹਿਆ ਭੇਤ

8 ਸਾਲਾ ਬੱਚੀ ਦੀ ਮੌਤ

ਪੁਲਸ ਮੁਤਾਬਕ ਬੱਸ ਪੱਥਰ ਨਾਲ ਟਕਰਾ ਕੇ ਸੜਕ ਕਿਨਾਰੇ ਪਲਟ ਗਈ। ਮ੍ਰਿਤਕਾ ਦੀ ਪਛਾਣ ਭਵਿਸ਼ਿਆ (8) ਵਜੋਂ ਹੋਈ ਹੈ, ਜੋ ਬੱਸ ਦੇ ਦਰਵਾਜ਼ੇ ਕੋਲ ਬੈਠੀ ਸੀ। ਦੂਜੀ ਜਮਾਤ 'ਚ ਪੜ੍ਹਦੀ ਵਿਦਿਆਰਥਣ ਭਵਿਸ਼ਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਸ ਓਬੂਲਾਵਰੀਪੱਲੀ ਤੋਂ ਚੱਲੀ ਸੀ ਅਤੇ ਸ਼ਰਵਣੀ ਵਿਦਿਆਨਿਕੇਤਨ ਸਕੂਲ ਜਾ ਰਹੀ ਸੀ, ਜੋ ਕਿ ਸ਼ਹਿਰ ਤੋਂ ਲਗਭਗ 5 ਕਿਲੋਮੀਟਰ ਦੂਰ ਹੈ। ਬੱਸ 'ਚ 20 ਵਿਦਿਆਰਥੀ ਸਵਾਰ ਸਨ। ਬੱਸ ਡਰਾਈਵਰ ਦਾ ਇਕ ਵੱਡੇ ਪੱਥਰ ਵੱਲ ਧਿਆਨ ਨਹੀਂ ਗਿਆ ਅਤੇ ਟੱਕਰ ਮਾਰਨ ਤੋਂ ਬਾਅਦ ਵਾਹਨ ਦਾ ਕੰਟਰੋਲ ਗੁਆ ਬੈਠਾ। 

ਇਹ ਵੀ ਪੜ੍ਹੋ- ਵਿਆਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸੀ ਭਾਰਤੀ ਪਰਿਵਾਰ 2 ਸਾਲਾਂ ਤੋਂ ਫਸਿਆ, ਮੰਗੀ ਮਦਦ

ਹਾਦਸੇ ਮਗਰੋਂ ਫਰਾਰ ਹੋਇਆ ਡਰਾਈਵਰ

ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਵਿਦਿਆਰਥੀਆਂ ਨੂੰ ਬਚਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਜ਼ਿਆਦਾਤਰ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਘਬਰਾਏ ਹੋਏ ਮਾਪੇ ਮੌਕੇ 'ਤੇ ਹਸਪਤਾਲ ਪੁੱਜੇ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਸ ਨੂੰ ਚੁੱਕਣ ਲਈ ਇਕ ਕਰੇਨ ਨੂੰ ਲਾਇਆ ਗਿਆ ਸੀ। ਪੁਲਸ ਨੇ ਦੱਸਿਆ ਕਿ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਸਕੂਲ ਸਹੀ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਬੱਸਾਂ ਚਲਾ ਰਿਹਾ ਸੀ।

ਇਹ ਵੀ ਪੜ੍ਹੋ- ਨੌਕਰੀ ਛੱਡ ਸ਼ਖ਼ਸ ਨੇ ਸ਼ੁਰੂ ਕੀਤੀ ਡ੍ਰੈਗਨ ਫਰੂਟ ਦੀ ਖੇਤੀ, ਹੁਣ ਸਾਲਾਨਾ ਕਰ ਰਿਹੈ ਮੋਟੀ ਕਮਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News