ਬਿਹਾਰ 'ਚ ਵਾਪਰਿਆ ਭਿਆਨਕ ਹਾਦਸਾ, 2 ਬੱਚਿਆਂ ਸਮੇਤ ਪਰਿਵਾਰ ਦੇ 8 ਜੀਆਂ ਦੀ ਮੌਤ

01/10/2023 12:20:58 PM

ਪਟਨਾ (ਵਾਰਤਾ)- ਬਿਹਾਰ ਦੇ ਕਟਿਹਾਰ ਜ਼ਿਲ੍ਹੇ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਖੇਰੀਆ ਪਿੰਡ ਦੇ ਰਹਿਣ ਵਾਲੇ ਸਨ ਅਤੇ ਸੋਮਵਾਰ ਰਾਤ ਹਾਦਸੇ ਦੌਰਾਨ ਆਟੋ 'ਚ ਕਟਿਹਾਰ ਰੇਲਵੇ ਸਟੇਸ਼ਨ ਜਾ ਰਹੇ ਸਨ। ਪੁਲਸ ਅਨੁਸਾਰ ਉਲਟ ਦਿਸ਼ਾ ਤੋਂ ਆ ਰਿਹਾ ਟਰੱਕ ਤੇਜ਼ ਗਤੀ 'ਚ ਸੀ ਅਤੇ ਇਲਾਕੇ 'ਚ ਦ੍ਰਿਸ਼ਤਾ ਵੀ ਘੱਟ ਸੀ। ਜਿਸ ਕਾਰਨ ਟਰੱਕ ਦੀ ਆਟੋ ਨਾਲ ਟੱਕਰ ਹੋ ਗਈ। 

ਇਹ ਵੀ ਪੜ੍ਹੋ : ਮੁੰਡੇ ਨੇ 6ਵੀਂ ਦੀ ਵਿਦਿਆਰਥਣ ਦੇ ਗਲ਼ 'ਤੇ ਚਾਕੂ ਰੱਖ ਨਾਲ ਕਰ ਦਿੱਤਾ ਅਨੋਖਾ ਕਾਰਾ

ਖੋਰਾ ਥਾਣੇ ਦੇ ਐੱਸ.ਐੱਚ.ਓ. ਰੂਪਕ ਰੰਜਨ ਸਿੰਘ ਨੇ ਕਿਹਾ ਕਿ ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਿੰਘ ਨੇ ਕਿਹਾ,''ਅਸੀਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਮ੍ਰਿਤਕਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ 'ਚ 2 ਬੱਚੇ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਅਧਿਆਪਕਾਂ ਨਾਲ ਘੁੰਮਣ ਆਏ 6 ਵਿਦਿਆਰਥੀ ਡੁੱਬੇ, 2 ਦੀ ਮੌਤ


DIsha

Content Editor

Related News