ਇਲਾਹਾਬਾਦ ਹਾਈ ਕੋਰਟ ਦੇ ਨਵੇਂ ਚੁਣੇ ਗਏ ਅੱਠ ਜੱਜਾਂ ਨੇ ਚੁੱਕੀ ਸਹੁੰ

Thursday, Oct 14, 2021 - 03:31 AM (IST)

ਇਲਾਹਾਬਾਦ ਹਾਈ ਕੋਰਟ ਦੇ ਨਵੇਂ ਚੁਣੇ ਗਏ ਅੱਠ ਜੱਜਾਂ ਨੇ ਚੁੱਕੀ ਸਹੁੰ

ਪ੍ਰਯਾਗਰਾਜ - ਇਲਾਹਾਬਾਦ ਹਾਈ ਕੋਰਟ ਦੇ ਨਵੇਂ ਚੁਣੇ ਗਏ ਅੱਠ ਜੱਜਾਂ ਨੇ ਬੁੱਧਵਾਰ ਨੂੰ ਵਧੀਕ ਜੱਜਾਂ ਦੇ ਤੌਰ 'ਤੇ ਸਹੁੰ ਚੁੱਕੀ। ਇਨ੍ਹਾਂ ਜੱਜਾਂ ਨੂੰ ਮੁੱਖ ਜੱਜ ਰਾਜੇਸ਼ ਬਿੰਦਲ ਨੇ ਆਪਣੀ ਅਦਾਲਤ ਵਿੱਚ ਇੱਕ ਸਾਦੇ ਅਤੇ ਸਨਮਾਨਜਨਕ ਸਮਾਗਮ   ਵਿੱਚ ਸਹੁੰ ਦਵਾਈ। ਸਹੁੰ ਚੁੱਕਣ ਵਾਲੇ ਜੱਜਾਂ ਵਿੱਚ ਚੰਦਰ ਕੁਮਾਰ ਰਾਏ, ਕ੍ਰਿਸ਼ਣ ਪਹਿਲ, ਸਮੀਰ ਜੈਨ, ਆਸ਼ੁਤੋਸ਼ ਸ਼੍ਰੀਵਾਸਤਵ, ਸੁਭਾਸ਼ ਵਿਦਿਆਰਥੀ, ਬ੍ਰਜਰਾਜ ਸਿੰਘ, ਸ਼੍ਰੀਪ੍ਰਕਾਸ਼ ਸਿੰਘ ਅਤੇ ਵਿਕਾਸ ਬੁਧਾਵਰ ਸ਼ਾਮਲ ਹਨ। ਸਹੁੰ ਚੁੱਕਣ ਤੋਂ ਬਾਅਦ ਇਲਾਹਾਬਾਦ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਧ ਕੇ 97 ਹੋ ਗਈ ਹੈ, ਜਦੋਂ ਕਿ ਇਲਾਹਾਬਾਦ ਹਾਈ ਕੋਰਟ ਵਿੱਚ ਮੁੱਖ ਜੱਜ ਸਮੇਤ ਜੱਜਾਂ ਦੇ 160 ਅਹੁਦੇ ਮਨਜ਼ੂਰ ਹਨ।

ਇਹ ਵੀ ਪੜ੍ਹੋ - ਗਾਜ਼ੀਆਬਾਦ: ਭਾਟੀਆ ਮੋੜ ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ

ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News