ਸ਼੍ਰੀਨਗਰ ''ਚ ਸੁਰੱਖਿਆ ਬਲਾਂ ''ਤੇ ਪਥਰਾਅ, ਅੱਤਵਾਦੀ ਮਸੂਦ ਤੇ ਜ਼ਾਕਿਰ ਦੇ ਪੋਸਟਰ ਲਹਿਰਾਏ

06/05/2019 5:53:14 PM

ਸ਼੍ਰੀਨਗਰ- ਦੇਸ਼ ਭਰ 'ਚ ਅੱਜ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਕ ਪਾਸੇ ਜਿੱਥੇ ਦੇਸ਼ ਈਦ ਦੇ ਜਸ਼ਨ ਵਿਚ ਡੁੱਬਿਆ ਹੋਇਆ ਹੈ, ਉੱਥੇ ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸੁਰੱਖਿਆ ਬਲਾਂ 'ਤੇ ਪੱਥਰਬਾਜ਼ਾਂ ਵਲੋਂ ਪੱਥਰ ਵਰ੍ਹਾਏ ਗਏ। ਅਧਿਕਾਰੀਆਂ ਮੁਤਾਬਕ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਦੇ ਮੁਖੀ ਸਮੂਦ ਅਜ਼ਹਰ ਅਤੇ ਮਾਰੇ ਗਏ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਫੜ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਵਿਚ ਸੁਰੱਖਿਆ ਬਲਾਂ ਨੇ ਧੀਰਜ ਅਤੇ ਸੰਜਮ ਦਿਖਾਇਆ। ਫਿਲਹਾਲ ਸੂਬੇ ਦੇ ਹੋਰ ਹਿੱਸਿਆਂ ਵਿਚ ਈਦ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਰਮਜ਼ਾਨ ਦੇ ਆਖਰੀ ਦਿਨ ਲੋਕਾਂ ਨੇ ਮਸਜਿਦਾਂ, ਦਰਗਾਹਾਂ ਅਤੇ ਈਦਗਾਹਾਂ 'ਤੇ ਜਾ ਕੇ ਈਦ ਦੀ ਨਮਾਜ਼ ਪੜ੍ਹੀ। 

ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਦੇ ਬਾਅਦ ਤੋਂ ਹੀ ਭਾਰਤੀ ਫ਼ੌਜ ਵਲੋਂ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਸਫ਼ਾਏ ਦੀ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਇਸ ਮੁਹਿੰਮ ਨੇ ਅੱਤਵਾਦੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਾਲਾਂਕਿ ਸਥਾਨਕ ਲੋਕ ਇਨ੍ਹਾਂ ਅੱਤਵਾਦੀਆਂ ਦੀ ਢਾਲ ਬਣੇ ਹੋਏ ਹਨ। ਇਹੀ ਵਜ੍ਹਾ ਹੈ ਕਿ ਆਏ ਦਿਨ ਫ਼ੌਜ ਦੇ ਜਵਾਨਾਂ 'ਤੇ ਹਮਲੇ ਹੋਣ ਦੇ ਨਾਲ ਹੀ ਉਨ੍ਹਾਂ 'ਤੇ ਪਥਰਾਅ ਕੀਤਾ ਜਾਂਦਾ ਹੈ।


Tanu

Content Editor

Related News