ਕਸ਼ਮੀਰ ਘਾਟੀ ''ਚ ਸਾਦਗੀ ਨਾਲ ਮਨਾਈ ਗਈ ''ਈਦ'' (ਤਸਵੀਰਾਂ)

08/01/2020 3:36:05 PM

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਵਿਚ ਸ਼ਨੀਵਾਰ ਨੂੰ ਈਦ-ਉਲ-ਅਜ਼ਹਾ ਦਾ ਜਸ਼ਨ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਾਦਗੀ ਨਾਲ ਮਨਾਇਆ ਗਿਆ। ਜ਼ਿਆਦਾਤਰ ਲੋਕਾਂ ਨੇ ਛੋਟੇ ਸਮੂਹਾਂ ਵਿਚ ਨਮਾਜ਼ ਅਦਾ ਕੀਤੀ ਅਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੀਆਂ ਪ੍ਰਮੁੱਖ ਮਸੀਤਾਂ ਅਤੇ ਦਰਗਾਹਾਂ ਵਿਚ ਈਦ ਦੀ ਨਮਾਜ਼ ਨਹੀਂ ਪੜ੍ਹੀ ਗਈ, ਕਿਉਂਕਿ ਪੁਲਸ ਨੇ ਸ਼੍ਰੀਨਗਰ ਸ਼ਹਿਰ ਸਮੇਤ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਖਤ ਪਾਬੰਦੀਆਂ ਲਾਈਆਂ ਹੋਈਆਂ ਹਨ।

PunjabKesari
ਪੁਲਸ ਨੇ ਲੋਕਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਸ਼ਹਿਰ 'ਚ ਕਈ ਥਾਵਾਂ 'ਤੇ ਕੰਟੀਲੀਆਂ ਤਾਰਾਂ ਅਤੇ ਬੈਰੀਅਰ ਲਾਏ ਗਏ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੇ ਘਰਾਂ 'ਚ ਹੀ ਈਦ ਦੀ ਨਮਾਜ਼ ਅਦਾ ਕੀਤੀ। ਹਾਲਾਂਕਿ ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਸਥਿਤ ਮਸੀਤਾਂ 'ਚ ਸਮੂਹਾਂ ਵਿਚ ਈਦ ਦੀ ਨਮਾਜ਼ ਪੜ੍ਹਨ ਦੀਆਂ ਖ਼ਬਰਾਂ ਆਈਆਂ। 

PunjabKesari
ਪੁਲਸ ਮੁਲਾਜ਼ਮਾਂ ਨੇ ਸਵੇਰੇ-ਸਵੇਰੇ ਲਾਊਡ ਸਪੀਕਰਾਂ 'ਤੇ ਐਲਾਨ ਕਰਦੇ ਹੋਏ ਲੋਕਾਂ ਨੂੰ ਈਦ ਦੀ ਨਮਾਜ਼ ਲਈ ਇਕੱਠੇ ਨਾ ਹੋਣ ਦੀ ਅਪੀਲ ਕੀਤੀ, ਕਿਉਂਕਿ ਘਾਟੀ ਵਿਚ ਹੁਣ ਵੀ ਕੋਰਾ ਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਈਦ ਦੇ ਮੌਕੇ 'ਤੇ ਘਾਟੀ 'ਚ ਵੱਖ-ਵੱਖ ਥਾਵਾਂ 'ਤੇ ਭੇਡਾਂ ਅਤੇ ਬੱਕਰਿਆਂ ਦੀ ਬਲੀ ਦਿੱਤੀ ਗਈ। ਉਨ੍ਹਾਂ ਮੁਤਾਬਕ ਇਸ ਸਾਲ ਕੋਰੋਨਾ ਦੇ ਖ਼ਤਰੇ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਘੱਟ ਪਸ਼ੂਆਂ ਦੀ ਬਲੀ ਦਿੱਤੀ ਗਈ।

PunjabKesari

 


Tanu

Content Editor

Related News