ਡੀਪਫੇਕ ਦੇ ਖਤਰੇ ਨਾਲ ਨਜਿੱਠਣ ਲਈ ਸਰਕਾਰ ਵਚਨਬੱਧ : ਵੈਸ਼ਨਵ

11/23/2023 6:48:02 PM

ਗੈਜੇਟ ਡੈਸਕ- ਸੰਚਾਰ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਡੀਪਫੇਕ ਕਾਰਨ ਹੋਂਦ 'ਚ ਆਏ ਮੁੱਦਿਆਂ 'ਤੇ ਹਿੱਤਧਾਰਕਾਂ ਦੇ ਨਾਲ ਚਰਚਾ 'ਚ ਡੀਪਫੇਕ ਨੂੰ ਦੁਨੀਆ ਭਰ 'ਚ ਲੋਕਤੰਤਰ ਅਤੇ ਸਮਾਜਿਕ ਸੰਸਥਾਵਾਂ ਲਈ ਇਕ ਗੰਭੀਰ ਖਤਰਾ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਤਕਨੀਕੀ ਅਤੇ ਉਪਯੋਗਕਰ ਅਤੇ ਜਨਤਕ ਜਾਗਰੂਕਤਾ ਨੂੰ ਉਤਸ਼ਾਹ ਦੇ ਕੇ ਡੀਪਫੇਕ ਦੇ ਵਧਦੇ ਖਤਰੇ ਨਾਲ ਨਜਿੱਠਣ ਲਈ ਵਚਨਬੱਧ ਹੈ। 

ਵੈਸ਼ਨਵ ਨੇ ਇਸ ਦੌਰਾਨ ਕਿਹਾ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ (ਐੱਨ.ਈ.ਆਈ.ਟੀ.ਵਾਈ.) ਨੇ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਡੀਪਫੇਕ ਸਮੱਗਰੀ ਦੇ ਪ੍ਰਸਾਰ ਨੇ ਇਸ ਚੁਣੌਤੀ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਡੀਪਫੇਕ 'ਤੇ ਪ੍ਰਭਾਵੀ ਪ੍ਰਤੀਕਿਰਿਆ ਯਕੀਨੀ ਕਰਨ ਦੀ ਲੋੜ 'ਤੇ ਸਿੱਖਿਆ ਜਗਤ, ਉਦਯੋਗ ਰੈਗੁਲੇਟਰਾਂ ਅਤੇ ਸੋਸ਼ਲ ਮੀਡੀਆ ਕੰਪਨੀਆਂ (ਫੇਸਬੁੱਕ, ਐਕਸ), ਵਟਸਐਪ, ਟੈਲੀਗ੍ਰਾਮ, ਕੂ, ਸਨੈਪਚੈਟ ਅਦਿ) ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਵਿਚਾਰ-ਵਟਾਂਦਰੇ ਦੌਰਾਨ, ਇਸ ਗੱਲ 'ਤੇ ਸਹਿਮਤੀ ਬਣੀ ਕਿ ਸਰਕਾਰ, ਅਕਾਦਮਿਕ, ਸੋਸ਼ਲ ਮੀਡੀਆ ਕੰਪਨੀਆਂ ਅਤੇ ਨਾਸਕਾਮ ਡੀਪਫੇਕ ਦਾ ਜਵਾਬ ਦੇਣ ਲਈ ਸਾਂਝੇ ਤੌਰ 'ਤੇ ਕੰਮ ਕਰਨਗੇ। ਇਹ ਵੀ ਸਹਿਮਤੀ ਬਣੀ ਕਿ ਅਗਲੇ 10 ਦਿਨਾਂ ਦੇ ਅੰਦਰ ਕਾਰਵਾਈਯੋਗ ਬਿੰਦੂਆਂ ਦੀ ਪਛਾਣ ਕਰ ਲਈ ਜਾਵੇਗੀ।


Rakesh

Content Editor

Related News