ਹੈਦਰਾਬਾਦ ’ਚ ਦੁਰਗਾ ਜੀ ਦੀ ਮੂਰਤੀ ਨੂੰ ਜਲਪ੍ਰਵਾਹ ਕਰਨ ਦੌਰਾਨ ਆਂਡੇ ਸੁੱਟੇ ਗਏ
Sunday, Oct 05, 2025 - 08:51 PM (IST)

ਹੈਦਰਾਬਾਦ (ਭਾਸ਼ਾ)- ਹੈਦਰਾਬਾਦ ’ਚ ਦੁਰਗਾ ਜੀ ਦੀ ਮੂਰਤੀ ਨੂੰ ਜਲਪ੍ਰਵਾਹ ਕਰਨ ਦੌਰਾਨ ਆਂਡੇ ਸੁੱਟਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਹ ਘਟਨਾ ਚਾਦਰਘਾਟ ਖੇਤਰ ਚ ਵਾਪਰੀ। ਜਦੋਂ ਮੂਰਤੀ ਨੂੰ ਜਲਪ੍ਰਵਾਹ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਕੁਝ ਸਮੇਂ ਲਈ ਇਲਾਕੇ ’ਚ ਹਲਕਾ ਤਣਾਅ ਬਣ ਗਿਆ। ਇਕ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਤੇ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕਰਨ ਲੱਗੇ।
ਜਲਪ੍ਰਵਾਹ ਦੀ ਰਸਮ ’ਚ ਹਿੱਸਾ ਲੈਣ ਵਾਲਿਆਂ ਨੇ ਦੋਸ਼ ਲਾਇਆ ਕਿ ਇਕ ਇਮਾਰਤ ਤੋਂ ਉਨ੍ਹਾਂ ’ਤੇ ਆਂਡੇ ਸੁੱਟੇ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਭੀੜ ਨੂੰ ਹਟਾ ਕੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ। ਪੁਲਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।