ਪੂਰਬੀ ਲੱਦਾਖ ’ਚ ਵਿਵਾਦ ਸੁਲਝਾਉਣ ਦੇ ਯਤਨ ਜਾਰੀ : ਜੈਸ਼ੰਕਰ
Tuesday, Aug 08, 2023 - 11:20 AM (IST)
ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਤੇ ਚੀਨ ਨੇ ਪਿਛਲੇ 3 ਸਾਲਾਂ ’ਚ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਲਾਈਨ ’ਤੇ ਟਕਰਾਅ ਵਾਲੇ 5-6 ਬਿੰਦੂਆਂ ’ਤੇ ਗੱਲਬਾਤ ਰਾਹੀਂ ਤਰੱਕੀ ਕੀਤੀ ਹੈ ਅਤੇ ਬਾਕੀ ਮੁੱਦਿਆਂ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਰਹੱਦੀ ਵਿਵਾਦ ’ਤੇ ਸਰਕਾਰ ਦੀ ਵਿਰੋਧੀ ਧਿਰ ਦੀ ਆਲੋਚਨਾ ਨੂੰ ਰੱਦ ਕਰਦਿਆਂ ਉਨ੍ਹਾਂ ਪੱਤਰਕਾਰਾਂ ਦੇ ਇਕ ਸਮੂਹ ਨੂੰ ਕਿਹਾ ਕਿ ਕੁਝ ਮੁਸ਼ਕਲਾਂ ਸਨ ਅਤੇ ਦੋਵੇਂ ਧਿਰਾਂ ਹੱਲ ਲੱਭਣ ਲਈ ਕੰਮ ਕਰ ਰਹੀਆਂ ਹਨ। ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ’ਚ ਟਕਰਾਅ ਵਾਲੇ ਕੁਝ ਬਿੰਦੂਆਂ ’ਤੇ 3 ਸਾਲਾਂ ਤੋਂ ਵੱਧ ਸਮੇਂ ਤੋਂ ਅੜਿੱਕਾ ਬਣਿਆ ਹੋਇਆ ਹੈ। ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਫੌਜਾਂ ਨੂੰ ਵੀ ਵਾਪਸ ਸੱਦ ਲਿਆ ਹੈ।
ਇਹ ਵੀ ਪੜ੍ਹੋ : 28 ਸਾਲ ਬਾਅਦ ਸਾਕਾਰ ਹੋਇਆ 'ਓਮ', ਜਾਣੋ 2 ਹਜ਼ਾਰ ਥੰਮ੍ਹਾਂ 'ਤੇ ਖੜ੍ਹੀ ਇਸ ਇਮਾਰਤ ਦੀ ਖ਼ਾਸੀਅਤ
ਸਰਹੱਦੀ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸਰਕਾਰ ਦੀ ਤਰਜੀਹ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਫੋਰਸ ਹੁਣ ਤੇਜ਼ੀ ਨਾਲ ਫੌਜੀ ਤਾਇਨਾਤ ਕਰਨ ਅਤੇ ਚੀਨੀ ਫੌਜੀ ਸਰਗਰਮੀਆਂ ਦਾ ਪ੍ਰਭਾਵਸ਼ਾਲੀ ਜਵਾਬ ਦੇਣ ਲਈ ਬਿਹਤਰ ਸਥਿਤੀ ਵਿਚ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪੁੱਛਦੇ ਹੋ ਕਿ ਕੀ 2014 ਤੋਂ ਬਾਅਦ ਭਾਰਤੀ ਜ਼ਮੀਨੀ ਫ਼ੌਜ ਤੇ ਭਾਰਤੀ ਹਵਾਈ ਫ਼ੌਜ ਚੀਨ ਦੀ ਕਿਸੇ ਵੀ ਸਰਗਰਮੀ ਦਾ ਜਵਾਬ ਦੇਣ ਦੇ ਬਿਹਤਰ ਢੰਗ ਨਾਲ ਸਮਰੱਥ ਹੈ, ਤਾਂ ਜਵਾਬ ‘ਹਾਂ, ਬਿਲਕੁੱਲ ਹੈ’ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8